ਪੰਜਾਬੀ
ਦੀਪਿਕਾ ਪਾਦੁਕੋਣ ਨੇ ਆਸਕਰਸ ’ਚ ਬਲੈਕ ਲੁੱਕ ਨਾਲ ਜਿੱਤਿਆ ਲੋਕਾਂ ਦਾ ਦਿਲ, ਤਸਵੀਰਾਂ ਵਾਇਰਲ
Published
2 years agoon

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੌਣ ਇਕ ਵਾਰ ਫਿਰ ਵਿਸ਼ਵ ਪੱਧਰ ‘ਤੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਰਹੀ ਹੈ। ਦੀਪਿਕਾ ’95ਵੇਂ ਅਕੈਡਮੀ ਐਵਾਰਡਜ਼’ ‘ਚ ਬਤੌਰ ਪ੍ਰੀਜੈਂਟਰ ਨਜ਼ਰ ਆਈ। ਦੀਪਿਕਾ ਪਾਦੂਕੋਣ ਨੇ ਅੱਜ ਸਵੇਰੇ ਯਾਨੀਕਿ ਸੋਮਵਾਰ ਆਸਕਰ 2023 ਤੋਂ ਆਪਣੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦੀਪਿਕਾ ਨੇ ਕੈਪਸ਼ਨ ‘ਚ ਲਿਖਿਆ, ‘Oscars95’।
ਹਾਲ ਹੀ ‘ਚ ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਨੇ ਕਾਲੇ ਰੰਗ ਦਾ ਸ਼ੋਲਡਰ ਲੈੱਸ ਗਾਊਨ ਪਾਇਆ ਹੈ, ਜਿਸ ‘ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੀਪਿਕਾ ਪਾਦੂਕੋਣ ਆਸਕਰ ਦੇ ਰੈੱਡ ਕਾਰਪੇਟ ‘ਤੇ ਵਾਕ ਕਰ ਰਹੀ ਹੈ ਅਤੇ ਪ੍ਰੀਜੈਂਟਰ ਦੀ ਭੂਮਿਕਾ ਨਿਭਾ ਰਹੀ ਹੈ। ਦੀਪਿਕਾ ਨੇ ਸਮਾਰੋਹ ‘ਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਕੀਤਾ ਸੀ।
ਦੀਪਿਕਾ ਪਾਦੂਕੋਣ ਇੱਥੇ ਇੱਕ ਸ਼ਾਨਦਾਰ ਕਾਲੇ ਲੂਈ ਵਿਟਨ ਗਾਊਨ ‘ਚ ਨਜ਼ਰ ਆਈ, ਜਿਸ ਨਾਲ ਉਨ੍ਹਾਂ ਨੇ ਇੱਕ ਸ਼ਾਨਦਾਰ ਹਾਰ ਪਾਇਆ ਹੋਇਆ ਸੀ। ਲਾਂਚ ਦੀ ਘੋਸ਼ਣਾ ਕਰਦੇ ਹੋਏ ਦੀਪਿਕਾ ਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ‘ਨਾਟੂ’ ਕੀ ਹੈ, ਜੇਕਰ ਨਹੀਂ, ਤਾਂ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ। ਪੇਸ਼ ਹੈ ‘ਆਰ. ਆਰ. ਆਰ.’ ਤੋਂ ‘ਨਾਟੂ ਨਾਟੂ’।”
ਦੱਸਣਯੋਗ ਹੈ ਕਿ ਭਾਰਤੀ ਫ਼ਿਲਮ ‘ਆਰ. ਆਰ. ਆਰ.’ ਦੇ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ ‘ਚ ਗੀਤ ‘ਨਾਟੂ ਨਾਟੂ’ ਨੇ ਫ਼ਿਲਮ ‘ਟੈੱਲ ਇਟ ਲਾਈਕ ਏ ਵੂਮੈਨ’ ਦੇ ਗੀਤ ‘ਅਪਲਾਜ’, ‘ਟੌਪ ਗਨ: ਮਾਵੇਰਿਕ’ ਦੇ ਗੀਤ ‘ਹੋਲਡ ਮਾਈ ਹੈਂਡ’, ‘ਬਲੈਕ ਪੈਂਥਰ : ਵਾਕਾਂਡਾ ਫਾਰਐਵਰ’ ਦੇ ‘ਲਿਫਟ ਮੀ ਅੱਪ’ ਅਤੇ ‘ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ’ ਦੇ ‘ਦਿਸ ਇਜ਼ ਏ ਲਾਈਫ’ ਨੂੰ ਮਾਤ ਦਿੱਤੀ।
You may like
-
ਵੱਡੀਆਂ ਫ਼ਿਲਮਾਂ ਦੀ ਵੱਡੀ ਅਦਾਕਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਦੀਪਿਕਾ ਪਾਦੂਕੋਣ
-
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ‘ਕੁੜਮਾਈ’ ਦੌਰਾਨ ਫ਼ਿਲਮੀ ਕਲਾਕਾਰਾਂ ਨੇ ਲਾਈਆਂ ਰੌਣਕਾਂ
-
ਦੀਪਿਕਾ ਪਤੀ ਰਣਵੀਰ ਨਾਲ ਸਟਾਈਲਿਸ਼ ਲੁੱਕ ‘ਚ GQ AWARDS ਪਹੁੰਚੀ, ਜੋੜੇ ਨੇ ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪੋਜ਼
-
ਬਾਲੀਵੁੱਡ ’ਚ ਦੀਪਿਕਾ ਨੇ ਪੂਰੇ ਕੀਤੇ 15 ਸਾਲ, ਦੁਨੀਆ ਭਰ ’ਚ ਗਲੋਬਲ ਆਈਕਨ ਨੇ ਚਮਕਾਇਆ ਆਪਣਾ ਨਾਂ
-
ਦੀਪਿਕਾ ਪਾਦੂਕੋਣ ਦੁਨੀਆ ਦੀਆਂ TOP10 ਖੂਬਸੂਰਤ ਔਰਤਾਂ ’ਚ ਸ਼ਾਮਲ, ਜਾਣੋ ਹੋਰ ਕਿਸਦਾ ਹੈ ਸੂਚੀ ‘ਚ ਨਾਂ
-
ਖ਼ਰਾਬ ਸਿਹਤ ਦੀਆਂ ਖ਼ਬਰਾਂ ਵਿਚਾਲੇ ਦੀਪਿਕਾ ਏਅਰਪੋਰਟ ’ਤੇ ਹੋਈ ਸਪੌਟ, ਤਸਵੀਰਾਂ ’ਚ ਨਜ਼ਰ ਆ ਰਹੀ ਕੂਲ