Connect with us

ਪੰਜਾਬੀ

ਬਾਲੀਵੁੱਡ ’ਚ ਦੀਪਿਕਾ ਨੇ ਪੂਰੇ ਕੀਤੇ 15 ਸਾਲ, ਦੁਨੀਆ ਭਰ ’ਚ ਗਲੋਬਲ ਆਈਕਨ ਨੇ ਚਮਕਾਇਆ ਆਪਣਾ ਨਾਂ

Published

on

Deepika completed 15 years in Bollywood, the global icon shone her name all over the world

ਗਲੋਬਲ ਆਈਕਨ ਦੀਪਿਕਾ ਪਾਦੁਕੋਣ ਅੱਜ ਇੰਡਸਟਰੀ ’ਚ 15 ਸਾਲ ਪੂਰੀ ਹੋਣ ਦਾ ਜਸ਼ਨ ਮਨ ਰਿਹਾ ਹੈ । ਅੱਜ ਦੇ ਦਿਨ ਯਾਨੀ 10 ਨਵੰਬਰ ਨੂੰ ਜਦੋਂ ਅਦਾਕਾਰਾ ਨੇ ‘ਓਮ ਸ਼ਾਂਤੀ ਓਮ’ ਫ਼ਿਲਮ ਨਾਲ ਸ਼ਾਨਦਾਰ ਇੰਡਸਟਰੀ ’ਚ ਪੈਰ ਰੱਖਿਆ ਸੀ। ਇਹ ਖ਼ਾਸ ਮੌਕੇ ‘ਤੇ ਦੀਪਿਕਾ ਦੇ ਸੂਤਰ ਨੇ ਦੱਸਿਆ ਕਿ ਅਦਾਕਾਰਾ ਪ੍ਰਸ਼ੰਸਕਾਂ ਲਈ ਇਕ ਸਰਪ੍ਰਾਈਜ਼ ਲੈ ਕੇ ਆ ਰਹੀ ਹੈ।

ਇਨ੍ਹਾਂ 15 ਸਾਲਾਂ ’ਚ ਦੀਪਿਕਾ ਨੇ ਬਾਲੀਵੁੱਡ ’ਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਵੀ ਵਿਸ਼ੇਸ਼ ਪਛਾਣ ਬਣਾਈ ਹੈ। ਇਹ 15ਵੇਂ ਸਾਲ ’ਚ ਦੀਪਿਕਾ ਪਾਦੁਕੋਣ ਨੂੰ 75ਵੇਂ ਕਾਨਸ ਫ਼ਿਲਮ ਫ਼ੈਸਟੀਵਲ ਲਈ ਇਕ ਵਿਸ਼ੇਸ਼ ਅਤੇ ਬਹੁਤ ਹੀ ਸ਼ਾਨਦਾਰ ਜਿਊਰੀ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਸੀ। ਪ੍ਰੈਸ ਨੂੰ ਦਿੱਤੇ ਇਕ ਬਿਆਨ ’ਚ ਕਾਨਸ ਨੇ ਗਲੋਬਲ ਆਈਕਨ ਨੂੰ ‘ਇਕ ਭਾਰਤੀ ਅਦਾਕਾਰਾ, ਨਿਰਮਾਤਾ, ਪਰਉਪਕਾਰੀ ਅਤੇ ਉਦਯੋਗਪਤੀ ਵਜੋਂ ਦਰਸਾਇਆ, ਜੋ ਆਪਣੇ ਦੇਸ਼ ’ਚ ਇਕ ਬਹੁਤ ਵੱਡੀ ਹਸਤੀ ਹੈ।’

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ‘ਸਟੇ ਟੀਊਂਡ’ ਇਸ ਦੇ ਨਾਲ ਹਾਲ ਹੀ ’ਚ ਦੀਪਿਕਾ ਪਾਦੂਕੋਣ ਨੂੰ ਕਿਮ ਕਾਰਦਾਸ਼ੀਅਨ, ਬੇਲਾ ਹਦੀਦ, ਬੇਯੋਨਸੇ ਅਤੇ ਅਰਿਆਨਾ ਗ੍ਰਾਂਡੇ ਨਾਲ 10 ਸਭ ਤੋਂ ਸੁੰਦਰ ਔਰਤਾਂ ’ਚ ਸ਼ਾਮਲ ਕੀਤਾ ਗਿਆ ਸੀ। ਇਕ ਵਿਗਿਆਨੀ ਵੱਲੋਂ ‘ਗੋਲਡਨ ਰੇਸ਼ੀਓ ਆਫ਼ ਬਿਊਟੀ’ ਨਾਮ ਦੀ ਗ੍ਰੀਕ ਤਕਨੀਕ ਦੀ ਵਰਤੋਂ ਕਰਦੇ ਹੋਏ ਦੁਨੀਆ ਦੀਆਂ ਸਭ ਤੋਂ ਸੁੰਦਰ ਔਰਤਾਂ ਦੀ ਸੂਚੀ ਪੇਸ਼ ਕੀਤੀ। ਉਨ੍ਹਾਂ ਸੁੰਦਰ ਔਰਤਾਂ ’ਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਦਰਜ ਹੈ। ਸੁੰਦਰਤਾ ਸੂਚੀ ’ਚ ਦੀਪਿਕਾ ਭਾਰਤੀ ਦੀ ਇਕਲੌਤੀ ਅਦਾਕਾਰਾ ਹੈ।

ਦੀਪਿਕਾ ਪਾਦੁਕੋਣ ਨੂੰ 2022 ਦੇ ਟਾਈਮ 100 ਇਮਪੈਕਟ ਅਵਾਰਡੀ ਵਜੋਂ ਚੁਣਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰਾ ਨੂੰ ਇਸ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸਾਲ 2020 ’ਚ ਇਹ ਐਵਾਰਡ ਦਿੱਤਾ ਗਿਆ ਸੀ।

ਦੀਪਿਕਾ ਪਾਦੁਕੋਣ ਆਪਣੀਆਂ ਫ਼ਿਲਮਾਂ ਅਤੇ ਮੈਂਟਲ ਹੈਲਥ ਐਡਵੋਕੇਸੀ ਦੀ ਦਿਸ਼ਾ ’ਚ ਲਗਾਤਾਰ ਕੰਮ ਕਰਦੀ ਹੈ। ਉਸਨੂੰ ‘ਵੇਰਾਇਟੀ’ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਲਗਾਤਾਰ ਦੋ ਸਾਲਾਂ ਤੱਕ ਰਿਪੋਰਟ ਦਾ ਹਿੱਸਾ ਬਣਨ ਵਾਲੀ ਉਹ ਇਕਲੌਤੀ ਭਾਰਤੀ ਆਈਕਨ ਸੀ।

ਇਸ ਤੋਂ ਇਲਾਵਾ ਹਾਲ ਹੀ ’ਚ ਇਤਿਹਾਸ ਰਚਣ ਵਾਲੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਬ੍ਰਾਂਡਾਂ ਦਾ ਗਲੋਬਲ ਚਿਹਰਾ ਬਣਨ ਵਾਲੀ ਪਹਿਲੀ ਭਾਰਤੀ ਹੈ।

ਦੀਪਿਕਾ ਪਾਦੁਕੋਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਓਮ ਸ਼ਾਂਤੀ ਓਮ’ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਉਹ ਸ਼ਾਹਰੁਖ ਖ਼ਾਨ ਨਾਲ ਮੁੱਖ ਭੂਮਿਕਾ ‘ਚ ਸੀ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕਾਫ਼ੀ ਸਫ਼ਲ ਰਹੀ ਅਤੇ ਉਹ ਪਹਿਲੀ ਫ਼ਿਲਮ ਤੋਂ ਹੀ ਰਾਤੋ-ਰਾਤ ਸਟਾਰ ਬਣ ਗਈ।

ਇਸ ਤੋਂ ਬਾਅਦ ਉਨ੍ਹਾਂ ਨੇ ‘ਯੇ ਜਵਾਨੀ ਹੈ ਦੀਵਾਨੀ’, ‘ਰਾਮ-ਲੀਲਾ’, ‘ਬਾਜੀਰਾਓ-ਮਸਤਾਨੀ’, ‘ਪਦਮਾਵਤ’ ਅਤੇ ‘ਪੀਕੂ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ। ਹੁਣ ਅਦਾਕਾਰਾ

 

Facebook Comments

Trending