Connect with us

ਪੰਜਾਬੀ

ਡਾਬਰ ਨੇ ਘਰ-ਘਰ ਪ੍ਰਚਾਰ ਕਰਕੇ ਕਰਵਾਏ ਵਿਕਾਸ ਦੀ ਦਿੱਤੀ ਜਾਣਕਾਰੀ

Published

on

Dabur gave information about the development done by preaching from house to house

ਲੁਧਿਆਣਾ : ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਦੇ ਪੱਖ ਵਿਚ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਅਗਵਾਈ ਹੇਠ ਅਮਰਪੁਰਾ ਚੌਕ ਵਿਚ ਕਰਵਾਈ ਚੋਣ ਸਭਾ ਸਹਿਤ ਨਿਊ ਸ਼ਿਵਾਜੀ ਨਗਰ, ਹਰਿ ਕਰਤਾਰ ਕਾਲੋਨੀ, ਹਜੂਰੀ ਰੋਡ, ਇਸਲਾਮ ਗੰਜ ਸਥਿਤ ਜੰਜ ਘਰ, ਗਊਸ਼ਾਲਾ ਰੋਡ ‘ਸੀ ਚੋਣ ਪ੍ਰਚਾਰ ਕੀਤਾ।

ਇਸੇ ਤਰਾਂ ਬਾਜਵਾ ਨਗਰ ਸਥਿਤ ਅਰੋੜਵੰਸ਼ ਧਰਮਸ਼ਾਲਾ, ਫੀਲਡ ਗੰਜ ਦੇ ਵੱਖ-ਵੱਖ ਕੂਚੀਆਂ, ਤਿਲਕ ਨਗਰ, ਨਿਊ ਕਿਦਵਈ ਨਗਰ, ਹਰਬੰਸਪੁਰਾ, ਮਾਧੋਪੁਰੀ ਵਿਚ ਆਯੋਜਿਤ ਚੋਣ ਮੀਟਿੰਗਾਂ ਤੇ ਨੁੱਕੜ ਸਭਾਵਾਂ ਨੂੰ ਵਿਧਾਇਕ ਸੁਰਿੰਦਰ ਡਾਬਰ ਨੇ ਸੰਬੋਧਨ ਕੀਤਾ।

ਸ੍ਰੀ ਡਾਬਰ ਨੇ ਘਰ-ਘਰ ਪ੍ਰਚਾਰ ਕਰਕੇ ਅਪਣੇ ਕਾਰਜਕਾਲ ਵਿਚ ਕਰਵਾਏ ਵਿਕਾਸ ਦੀ ਜਾਣਕਾਰੀ ਦਿੱਤੀ। ਚੋਣ ਪ੍ਰਚਾਰ ਦੇ ਦੌਰਾਨ ਨੌਜਵਾਨ, ਮਹਿਲਾਵਾਂ ਅਤੇ ਬੁਰਜਗਾਂ ਨੇ ਡਾਬਰ ਨੂੰ ਟਿੱਕਾ ਲਗਾਕੇ ਵਿਜੈ ਸ਼੍ਰੀ ਦਾ ਅਸ਼ੀਰਵਾਦ ਦਿੱਤਾ। ਸ੍ਰੀ ਡਾਬਰ ਨੇ ਚੋਣ ਪ੍ਰਚਾਰ ਦੇ ਦੌਰਾਨ ਹਰ ਵਰਗ ਦੇ ਲੋਕਾਂ ਵਲੋਂ ਮਿਲੇ ਪਿਆਰ ਨੂੰ ਕਾਂਗਰਸ ਅਤੇ ਡਾਬਰ ਪਰਿਵਾਰ ਦੀ ਅਨਮੋਲ ਪੂੰਜੀ ਦੱਸਦੇ ਹੋਏ ਕਿਹਾ ਕਿ ਸਥਾਨਕ ਲੋਕਾਂ ਦਾ ਪਿਆਰ ਹੀ ਹਰ ਵਾਰ ਉਨ੍ਹਾਂ ਦੀ ਜਿੱਤ ਦੀ ਨੀਂਹ ਨੂੰ ਮਜਬੂਤ ਕਰਦਾ ਹੈ।

ਦੂਜੇ ਪਾਸੇ ਵਿਧਾਇਕ ਡਾਬਰ ਦੇ ਬੇਟੇ ਮਾਨਿਕ ਡਾਬਰ, ਪਤਨੀ ਨੀਲਮ ਡਾਬਰ ਅਤੇ ਭਰਜਾਈ ਸੁਨੀਤਾ ਡਾਬਰ ਨੇ ਵਾਰਡ-62, 56, 57, 54, 8 ਅਤੇ ਵਾਰਡ-20 ਸਹਿਤ ਆਸ-ਪਾਸ ਦੇ ਹਲਕਿਆਂ ਵਿਚ ਘਰ-ਘਰ ਪ੍ਰਚਾਰ ਕੀਤਾ।

Facebook Comments

Trending