Connect with us

ਅਪਰਾਧ

ਲੁਧਿਆਣਾ ਦੇ ਕੈਮਿਸਟ ਦੇ ਖਾਤੇ ‘ਚੋਂ ਸਾਈਬਰ ਠੱਗਾਂ ਨੇ ਉਡਾਏ 2.09 ਲੱਖ ਰੁਪਏ, ਜਾਣੋ ਕਿਵੇਂ

Published

on

Cyber thugs stole Rs 2.09 lakh from Ludhiana chemist's account, find out how

ਲੁਧਿਆਣਾ   :   ਸਾਈਬਰ ਠੱਗ ਲੋਕਾਂ ਦੇ ਖਾਤਿਆਂ ਵਿੱਚੋਂ ਨਕਦੀ ਉਡਾਉਣ ਦੇ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਹਾਲ ਹੀ ਵਿੱਚ ਸਾਈਬਰ ਠੱਗਾਂ ਨੇ ਕੈਮਿਸਟ ਸ਼ੋਪ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਅਤੇ ਉਸਦੇ ਖਾਤੇ ਵਿੱਚੋਂ 2.09 ਲੱਖ ਰੁਪਏ ਉਡਾ ਲਏ ।

ਹੁਣ ਥਾਣਾ ਬਸਤੀ ਜੋਧੇਵਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰਾਹੋਂ ਰੋਡ ਸਥਿਤ ਨਾਰਥ ਐਵੇਨਿਊ ਦੇ ਰਹਿਣ ਵਾਲੇ ਵਿਕਾਸ ਤੁਲੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਆਪਣੇ ਬਿਆਨ ‘ਚ ਉਸ ਨੇ ਕਿਹਾ ਕਿ ਉਹ ਕੈਮਿਸਟ ਦੀ ਦੁਕਾਨ ਚਲਾਉਂਦਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਦੀ ਪਹਿਲੀ ਮੰਜ਼ਿਲ ਕਿਰਾਏ ‘ਤੇ ਦੇਣ ਲਈ ਮੋਬਾਇਲ ਤੇ ਨੋ ਬ੍ਰੈਕਰ ਕਾਮ ਐਪ ਡਾਊਨਲੋਡ ਕੀਤੀ ਸੀ। 5 ਫਰਵਰੀ ਨੂੰ ਉਸ ਦੇ ਫੋਨ ਤੇ ਮੋਬਾਇਲ ਨੰਬਰ 96684 25200 ਤੋਂ ਫੋਨ ਆਇਆ। ਉਥੋਂ ਗੱਲ ਕਰਨ ਵਾਲੇ ਨੇ ਪੋਰਸ਼ਨ ਕਿਰਾਏ ‘ਤੇ ਲੈਣ ਦੀ ਗੱਲ ਕੀਤੀ ਅਤੇ ਕਿਹਾ ਕਿ ਉਹ 18 ਹਜ਼ਾਰ ਰੁਪਏ ਆਪਣੇ ਖਾਤੇ ‘ਚ ਟਰਾਂਸਫਰ ਕਰ ਰਿਹਾ ਹੈ।

ਕੁਝ ਦੇਰ ਬਾਅਦ ਉਸ ਨੂੰ ਮੋਬਾਇਲ ਨੰਬਰ 84779-73677 ਤੋਂ ਫੋਨ ਆਇਆ। ਗੱਲ ਕਰਨ ਵਾਲੇ ਨੇ ਕਿਹਾ ਕਿ ਉਹ ਪੇਟੀਐਮ ਤੋਂ ਪੈਸੇ ਭੇਜੇਗਾ। ਇਸ ਦੇ ਲਈ ਉਸ ਨੂੰ ਆਪਣਾ ਖਾਤਾ ਨੰਬਰ ਭੇਜ ਦੇਵੇ । ਜਿਸ ‘ਤੇ ਵਿਕਾਸ ਨੇ ਆਪਣਾ ਅਕਾਊਂਟ ਨੰਬਰ ਭੇਜ ਦਿੱਤਾ। ਕੁਝ ਸਮੇਂ ਬਾਅਦ ਦੋਸ਼ੀ ਨੇ ਉਸ ਦੇ ਖਾਤੇ ਚੋਂ ਉਕਤ ਰਕਮ ਕਢਵਾ ਲਈ।

Facebook Comments

Trending