ਅਪਰਾਧ

CYBER CRIME : ਕ੍ਰੈਡਿਟ ਕਾਰਡ ਅਫਸਰ ਬਣ ਕੇ ਮੰਗਿਆ ਓਟੀਪੀ ਫਿਰ ਖਾਤੇ ਵਿੱਚੋਂ ਉਡਾਏ 99 ਹਜ਼ਾਰ

Published

on

ਲੁਧਿਆਣਾ : ਖੁਦ ਨੂੰ ਬੈਂਕ ਦਾ ਕ੍ਰੈਡਿਟ ਕਾਰਡ ਅਧਿਕਾਰੀ ਦੱਸਦੇ ਹੋਏ ਸਾਈਬਰ ਬਦਮਾਸ਼ ਨੇ ਇਕ ਵਿਅਕਤੀ ਤੋਂ ਉਸ ਦਾ ਓ ਟੀ ਪੀ ਲਿਆ ਅਤੇ ਉਸ ਦੇ ਖਾਤੇ ਚੋਂ 98,980 ਰੁਪਏ ਉਡਾ ਲਏ। ਹੁਣ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸਿਵਲ ਲਾਈਨਜ਼ ਹਰੀਸ਼ ਬਹਿਲ ਨੇ ਦੱਸਿਆ ਕਿ ਉਸ ਦੀ ਪਛਾਣ ਮੁੰਨਾ ਹੁਸੈਨ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਸੈਦਪੁਰ ਹਕੀਮਾਂ ਦਾ ਰਹਿਣ ਵਾਲਾ ਹੈ ।

ਪੁਲਿਸ ਨੇ ਉਸ ਖ਼ਿਲਾਫ਼ ਪੁਰਾਣਾ ਸੁਭਾਸ਼ ਨਗਰ ਦੀ ਗਲੀ ਨੰਬਰ 1 ਦੇ ਵਸਨੀਕ ਮਨਜੋਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਅਗਸਤ 2021 ਵਿਚ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਕਿਹਾ ਕਿ ਦੋਸ਼ੀ ਨੇ ਉਸ ਨੂੰ ਮੋਬਾਈਲ ਨੰਬਰ 97588-39070 ਤੋਂ ਕਾਲ ਕੀਤੀ ਸੀ। ਉਸ ਨੇ ਆਪਣੇ ਆਪ ਨੂੰ ਐਸਬੀਆਈ ਸਿਵਲ ਲਾਈਨਜ਼ ਦਾ ਕ੍ਰੈਡਿਟ ਕਾਰਡ ਅਧਿਕਾਰੀ ਕਹਿ ਕੇ ਉਸ ਨੂੰ ਭਰੋਸੇ ਵਿੱਚ ਲੈ ਲਿਆ।

ਦੋਸ਼ੀ ਨੇ ਉਸ ਨੂੰ ਕ੍ਰੈਡਿਟ ਕਾਰਡ ਪ੍ਰਾਪਤ ਹੋਣ ਦੀ ਤਸਦੀਕ ਲਈ ਭੇਜਿਆ ਗਿਆ ਓਟੀਪੀ ਦੇਣ ਲਈ ਕਿਹਾ। ਜਿਵੇਂ ਹੀ ਮਨਜੋਤ ਨੇ ਉਸ ਨੂੰ ਓਟੀਪੀ ਦੱਸਿਆ ਉਸ ਦੇ ਖਾਤੇ ਵਿਚੋਂ 99000 ਹਜ਼ਾਰ ਕਢਵਾ ਲੈ ਗਏ। ਬਾਅਦ ‘ਚ ਫੋਨ ਬੰਦ ਕਰ ਦਿੱਤਾ ਗਿਆ । ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ‘ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ। ਡੀ ਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.