Connect with us

ਪੰਜਾਬੀ

ਥਾਇਰਾਇਡ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ ਕਟਹਲ ਦਾ ਸੇਵਨ

Published

on

Consuming jackfruit is beneficial for thyroid patients

ਕਟਹਲ ਇਕ ਅਜਿਹਾ ਫਲ ਹੈ, ਜਿਸਦੀ ਵਰਤੋਂ ਸਬਜ਼ੀ ਬਣਾਉਣ ‘ਚ ਵੀ ਕੀਤੀ ਜਾਂਦੀ ਹੈ। ਇਸਦੀ ਸਬਜ਼ੀ ਬਹੁਤ ਸੁਆਦ ਬਣਦੀ ਹੈ। ਕਟਹਲ ਦੀ ਸਬਜ਼ੀ ਬਹੁਤ ਘੱਟ ਲੋਕ ਖਾਣਾ ਪੰਸਦ ਕਰਦੇ ਹਨ ਪਰ ਬੱਚੇ ਤਾਂ ਇਸ ਦਾ ਨਾਂ ਸੁਣ ਕੇ ਹੀ ਮੂੰਹ ਬਣਾਉਣ ਲੱਗ ਪੈਂਦੇ ਹਨ। ਸਬਜ਼ੀ ਦੇ ਨਾਲ-ਨਾਲ ਇਸਦੇ ਪਕੌੜੇ, ਕੌਫਤੇ ਅਤੇ ਆਚਾਰ ਵੀ ਬਣਾਇਆ ਜਾ ਸਕਦਾ ਹੈ।

ਕਟਹਲ ‘ਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ‘ਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਗੁਣ ਮੌਜੂਦ ਹੁੰਦੇ ਹਨ। ਇਸਦੇ ਇਲਾਵਾ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ। ਆਓ ਜਾਣਦੇ ਕਟਹਲ ਖਾਣ ਦੇ ਫਾਇਦਿਆਂ ਬਾਰੇ…

ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਸੱਟ ਅਤੇ ਸੋਜ ‘ਤੇ ਲਗਾਇਆ ਜਾਵੇ ਤਾਂ ਬਹੁਤ ਹਦ ਤਕ ਆਰਾਮ ਮਿਲਦਾ ਹੈ। ਥਾਈਰਾਈਡ ਦੇ ਮਰੀਜ਼ਾਂ ਨੂੰ ਕਟਹਲ ਖਾਣਾ ਚਾਹੀਦਾ ਹੈ। ਕਿਉਂਕਿ ਇਸ ਵਿਚ ਖਣਿਜ ਪਾਇਆ ਜਾਂਦਾ ਹੈ। ਥਾਈਰਾਈਡ ਦੇ ਰੋਗੀ ਜੇਕਰ ਕਟਹਲ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਨੂੰ ਇਸ ਨੂੰ ਸੌਖੇ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਨ।

ਕਟਹਲ ‘ਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ ਹੈ। ਇਹ ਦਿਲ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਮੂੰਹ ‘ਚ ਵਾਰ-ਵਾਰ ਛਾਲੇ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਨੂੰ ਚਬਾਕੇ ਧੂੱਕਣਾ ਚਾਹੀਦਾ ਹੈ ਇਹ ਛਾਲਿਆਂ ਨੂੰ ਠੀਕ ਕਰਦਾ ਹੈ।

ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ। ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਮੈਗਨੀਸ਼ੀਅਮ ਹੱਡੀਆ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਕਟਹਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਕਟਹਲ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ-ਈ ਮੌਜੂਦ ਹੁੰਦਾ ਹੈ, ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ। ਬੱਚਿਆਂ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਇਸਦੇ ਅੰਦਰ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਵਰਗੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਸਰੀਰ ‘ਚ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ।

Facebook Comments

Trending