Connect with us

ਪੰਜਾਬੀ

ਸਵੇਰੇ ਖ਼ਾਲੀ ਪੇਟ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਵਧੇਗੀ ਸ਼ੂਗਰ

Published

on

Consume these things on an empty stomach in the morning, sugar will not increase

ਸ਼ੂਗਰ ਦੀ ਸਮੱਸਿਆ ਜਿਥੇ ਪਹਿਲਾਂ ਬਜ਼ੁਰਗਾਂ ਵਿੱਚ ਦਿਖਾਈ ਦਿੰਦੀ ਸੀ ਪਰ ਹੁਣ ਬੱਚੇ ਵੀ ਇਸ ਦੀ ਚਪੇਟ ਵਿਚ ਆ ਰਹੇ ਹਨ। ਇਸ ਦਾ ਮੁੱਖ ਕਾਰਨ ਸਰੀਰ ਵਿਚ ਸ਼ੂਗਰ ਲੈਵਲ ਦਾ ਵਧਣਾ ਹੁੰਦਾ ਹੈ। ਇਸ ਨੂੰ ਕੰਟਰੋਲ ਵਿਚ ਨਾ ਰੱਖਣ ਨਾਲ ਅੱਖਾਂ, ਕਿਡਨੀ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ। ਅਜਿਹੇ ‘ਚ ਸਵੇਰੇ ਖਾਲੀ ਪੇਟ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਇਸ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਕੁਝ ਸਿਹਤਮੰਦ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨਾਲ ਦਿਨ ਦੀ ਸ਼ੁਰੂਆਤ ਕਰਨ ਦਾ ਸਭ ਤੋਂ ਉੱਤਮ ਆਪਸ਼ਨ ਹੈ…..

ਭਿੱਜੇ ਹੋਏ ਬਦਾਮ : ਬਦਾਮਾਂ ਵਿਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਸਰੀਰ ਵਿਚ ਤਰਲ ਪਦਾਰਥਾਂ ਦੀ ਮਾਤਰਾ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਡੀਹਾਈਡਰੇਸਨ ਦੀ ਸਮੱਸਿਆ ਦੂਰ ਹੋ ਕੇ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਇਸ ਦੇ ਲਈ ਤੁਸੀਂ ਆਪਣੀ ਖੁਰਾਕ ਵਿੱਚ ਨਿੰਬੂ ਪਾਣੀ, ਹਰਬਲ ਅਤੇ ਗਰੀਨ ਟੀ ਨੂੰ ਸ਼ਾਮਲ ਕਰੋ।

ਮੇਥੀ ਦਾਣਾ : ਮੇਥੀ ਦਾਣਿਆਂ ਦਾ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਸਾਰੇ ਜਰੂਰੀ ਤੱਤ ਮਿਲਣ ਦੇ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲਦੀ ਹੈ। ਇਸ ਦਾ ਪਾਣੀ ਤਿਆਰ ਕਰਨ ਲਈ ਥੋੜ੍ਹੇ ਜਿਹੇ ਮੇਥੀ ਦਾਣਿਆਂ ਨੂੰ ਪਾਣੀ ‘ਚ ਰਾਤ ਭਰ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ। ਇਸ ਵਿਚ ਜ਼ਿਆਦਾ ਫਾਈਬਰ ਹੋਣ ਨਾਲ ਸ਼ੂਗਰ ਕੰਟਰੋਲ ਵਿਚ ਰਹਿਣ ਦੇ ਨਾਲ ਸਰੀਰ ਵਿਚ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ।

ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਨਾਸ਼ਤਾ : ਸਵੇਰੇ ਨਾਸ਼ਤੇ ਵਿਚ ਸਭ ਤੋਂ ਜ਼ਿਆਦਾ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਓ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿਣ ਦੇ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਸਰੀਰ ਨੂੰ ਤਾਕਤ ਮਿਲਣ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਇਸਦੇ ਲਈ ਤੁਸੀਂ ਰੋਜ਼ਾਨਾ ਖੁਰਾਕ ਵਿੱਚ ਓਟਸ ਇਡਲੀ, ਮੂੰਗੀ ਦੀ ਦਾਲ ਦਾ ਚਿੱਲਾ, ਦਾਲ ਪਰਾਂਠਾ, ਸਾਬਤ ਅਨਾਜ, ਚਿਆਂ ਸੀਡਜ਼, ਆਂਡਾ, ਫਲ ਆਦਿ ਚੀਜ਼ਾਂ ਖਾ ਸਕਦੇ ਹੋ।

ਤਾਜ਼ੇ ਫਲ : ਅਕਸਰ ਲੋਕ ਨਾਸ਼ਤੇ ਵਿਚ ਜੂਸ ਪੀਣਾ ਪਸੰਦ ਕਰਦੇ ਹਨ। ਪਰ ਇਸ ਦੀ ਬਜਾਏ ਫਲ ਖਾਓ। ਪੈਕਟ ਬੰਦ ਫਲਾਂ ਦੇ ਜੂਸ ਫਾਈਬਰ ਘੱਟ ਅਤੇ ਖੰਡ ਜ਼ਿਆਦਾ ਮਾਤਰਾ ‘ਚ ਹੁੰਦੀ ਹੈ। ਅਜਿਹੇ ‘ਚ ਸ਼ੂਗਰ ਲੈਵਲ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਇਸ ਨੂੰ ਪੀਣ ਦੀ ਬਜਾਏ ਸਿੱਧੇ ਫ਼ਲਾਂ ਦਾ ਸੇਵਨ ਕਰਨਾ ਜ਼ਿਆਦਾ ਲਾਭਕਾਰੀ ਹੋਵੇਗਾ। ਤੁਸੀਂ ਅਮਰੂਦ, ਸੇਬ, ਨਾਸ਼ਪਾਤੀ, ਬੇਰੀਜ਼, ਜਾਮਣ, ਕੀਵੀ ਦਾ ਸੇਵਨ ਕਰ ਸਕਦੇ ਹੋ। ਪਰ ਮੌਸਮੀ ਸੰਤਰੇ ਵਰਗੇ ਫਲਾਂ ਵਿਚ ਸ਼ੂਗਰ ਜ਼ਿਆਦਾ ਹੋਣ ਕਾਰਨ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।

Facebook Comments

Trending