Connect with us

ਪੰਜਾਬੀ

ਹਲਕਾ ਪੱਛਮੀ ਅਕਾਲੀ ਦਲ-ਬਸਪਾ ਜਿੱਤ ਕੇ ਸਿਰਜੇਗਾ ਇਤਿਹਾਸ – ਜਥੇਦਾਰ ਡੰਗ

Published

on

Constituency West Akali Dal-BSP will make history by winning - Jathedar Dang

ਲੁਧਿਆਣਾ   :   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਕਿਹਾ ਕਿ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਹਲਕਾ ਪੱਛਮੀ ਤੋਂ ਵੱਡੇ ਫ਼ਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇਗਾ।

ਭਾਈ ਰਣਧੀਰ ਸਿੰਘ ਨਗਰ ਆਈ ਬਲਾਕ ਵਿਖੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਉੱਘੇ ਸਮਾਜ ਸੇਵਕ ਮਨਿੰਦਰ ਸਿੰਘ ਧੀਰ ਵਲੋਂ ਚੋਣਾਂ ਸਬੰਧੀ ਮੀਟਿੰਗ ਕਰਵਾਈ ਗਈ, ਜਿਸ ਨੂੰ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਭਜਨ ਸਿੰਘ ਡੰਗ, ਬਾਬਾ ਅਜੀਤ ਸਿੰਘ, ਅਜੀਤ ਸਿੰਘ ਹੀਰਾ, ਹੈਪੀ ਕੌਸ਼ਕ, ਸੁਖਵਿੰਦਰਪਾਲ ਸਿੰਘ ਗਰਚਾ ਇਕਬਾਲ ਸਿੰਘ ਮੁਕਤਸਰ, ਗੁਰਚਰਨ ਸਿੰਘ ਬਿੰਟਾ ਅਤੇ ਸੁਰਜੀਤ ਸਿੰਘ ਅਰੋੜਾ ਨੇ ਸੰਬੋਧਨ ਕੀਤਾ।

ਜਥੇਦਾਰ ਹਰਭਜਨ ਸਿੰਘ ਡੰਗ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਵਿਰੋਧੀਆਂ ਨੂੰ ਘਰ ਬੈਠਣ ਲਈ ਮਜ਼ਬੂਰ ਕਰ ਦੇਣਗੇ ਅਤੇ ਬਹੁਤ ਵੱਡੀ ਲੀਡ ਨਾਲ ਇਸ ਵਾਰ ਹਲਕਾ ਪੱਛਮੀ ਅਕਾਲੀ ਦਲ-ਬਸਪਾ ਜਿੱਤ ਕੇ ਇਤਿਹਾਸ ਸਿਰਜਿਆ ਜਾਵੇਗਾ।

ਇਸ ਸਮੇਂ ਜਗਤਾਰ ਸਿੰਘ ਰਟੌਲ, ਡਾ. ਨੀਰਜ ਗੋਇਲ, ਰਵਿੰਦਰ ਸਿੰਘ ਬੇਦੀ, ਬਲਜਿੰਦਰ ਸਿੰਘ ਮਠਾੜੂ, ਗੁਰਮੀਤ ਸਿੰਘ, ਹਰਿੰਦਰ ਸਿੰਘ, ਕੁਲਵੰਤ ਸਿੰਘ ਸੋਹਲ, ਰੌਕੀ ਬਾਂਸਲ, ਦਲਜੀਤ ਸਿੰਘ ਰਾਜਗੁਰੂਨਗਰ, ਪਰਮਜੀਤ ਸਿੰਘ ਲਵਲੀ ਦਲਜੀਤ ਸਿੰਘ ਖ਼ਾਲਸਾ, ਸ਼ੈਲੀ ਠੁਕਰਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Facebook Comments

Trending