ਪੰਜਾਬੀ

ਹਲਕਾ ਲੁਧਿਆਣਾ ਪੱਛਮੀ ‘ਚ 1500 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ-ਵਿਧਾਇਕ ਆਸ਼ੂ

Published

on

ਲੁਧਿਆਣਾ : ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਹਲਕੇ ਅੰਦਰ 1500 ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ 1500 ਕਰੋੜ ਰੁਪਏ ਨਾਲ ਹੋਰ ਵਿਕਾਸ ਕਾਰਜ ਕਰਵਾਉਣ ਲਈ ਟੈਂਡਰ ਪ੍ਰਕਿਰਿਆ ਤੇ ਹੋਰ ਕਾਗਜ਼ੀ ਕਾਰਵਾਈ ਜਾਰੀ ਹੈ।

ਸ੍ਰੀ ਆਸੂ ਨੇ ਕਿਹਾ ਕਿ ਹਲਕੇ ਦੀ ਸਰਾਭਾ ਨਗਰ ਮਾਰਕੀਟ ਤੇ ਮਲ੍ਹਾਰ ਰੋਡ ਦਾ ਵਿਕਾਸ ਕਰਵਾਉਣ, ਪੱਖੋਵਾਲ ਰੋਡ ਤੇ ਆਰ.ਓ.ਬੀ. ਤੇ ਆਰ.ਯੂ.ਬੀ. ਦਾ ਨਿਰਮਾਣ ਕਰਵਾਉਣ ਲਈ 50 ਕਰੋੜ ਰੁਪਏ, ਸਿੱਧਵਾਂ ਨਹਿਰ ਦੇ ਨਾਲ ਵਾਟਰ ਫਰੰਟ ਬਣਾਇਆ ਤੇ ਲੈਂਡ-ਸਕੇਪਿੰਗ ਕਰਵਾਈ, ਸੀਵਰੇਜ ਪ੍ਰਣਾਲੀ ਵਿਚ ਸੁਧਾਰ ਕੀਤਾ, ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕਰਵਾਇਆ, ਕੂੜੇ ਦੀ ਸੰਭਾਲ ਲਈ ਕੰਪੈਕਟ ਲਗਵਾਏ, ਬੁੱਢੇ ਨਾਲੇ ਦੇ ਕਿਨਾਰੇ ਤੇ ਲੋਹੇ ਦੀ ਫੈਸਿੰਗ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ।

ਇਸੇ ਤਰਾਂ ਮਿੰਨੀ ਰੋਜ਼ ਗਾਰਡਨ ਦਾ ਵਿਕਾਸ ਕਰਵਾਇਆ, ਅੱਗ ਬੁਝਾਉਣ ਲਈ ਅਤਿ ਅਧੁਨਿਕ ਮਸ਼ੀਨਰੀ ਦਾ ਪ੍ਰਬੰਧ ਕਰਵਾਇਆ, ਸੁਰੱਖਿਆ ਸ਼ਹਿਰ ਪ੍ਰੋਜਕਟ ਤਹਿਤ ਕੈਮਰੇ ਲਗਵਾਏ, ਸ਼ਾਸਤਰੀ ਨਗਰ ਬੈਂਡਮੈਂਟਨ ਕੋਰਟ ਬਣਾਇਆ, ਰੱਖ ਬਾਗ਼ ਵਿਚ ਟੇਬਲ ਟੈਨਿਸ ਕੰਪਲੈਕਸ ਬਣਾਇਆ, ਨਗਰ ਨਿਗਮ ਜੋਨ ਡੀ ਨੇੜੇ ਲਈਅਰ ਵੈਲੀ ਬਣਵਾਈ, ਪੀ.ਏ.ਯੂ. ਹਾਕੀ ਗਰਾਊਾਡ ਦਾ ਨਵੀਨੀਕਰਨ ਕਰਵਾਇਆ, ਬੁੱਢਾ ਨਾਲਾ ਦੀ ਕਾਇਆ ਕਲਪ ਲਈ ਕਈ 100 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕਰਵਾਇਆ।

ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜਾਬਤਾ ਸਮਾਪਤ ਹੋਣ ਤੋਂ ਬਾਅਦ ਕਈ 100 ਕਰੋੜ ਰੁਪਏ ਹੋਰ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵੀ ਉਹ ਵਿਕਾਸ ਦੇ ਮੁੱਦੇ ‘ਤੇ ਹੀ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਰੋਧੀਆਂ ਦੇ ਕੂੜ ਪ੍ਰਚਾਰ ਦੀ ਕੋਈ ਪ੍ਰਵਾਹ ਨਹੀਂ ਹੈ।

 

 

Facebook Comments

Trending

Copyright © 2020 Ludhiana Live Media - All Rights Reserved.