ਪੰਜਾਬੀ

“ਮਿਸ਼ਨ ਸੁਨਿਹਰੀ ਸ਼ੁਰੂਆਤ” ਦੇ ਅਧੀਨ ਸੋਫਟ ਸਕਿੱਲ ਟ੍ਰੇਨਿੰਗ ਮੁਕੰਮਲ

Published

on

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ‘ਮਿਸ਼ਨ ਸੁਨਹਿਰੀ ਸ਼ੁਰੂਆਤ’ ਦੇ ਅਧੀਨ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਲੁਧਿਆਣਾ ਵਿਖੇ Mpact Training & Development ਦੇ ਸਹਿਯੋਗ ਨਾਲ 01 ਅਗਸਤ ਤੋਂ 16 ਅਗਸਤ, 2022 ਤੱਕ 10 ਦਿਨਾਂ ਦੀ ਮੁਫਤ ਸੋੋਫਟ ਸਕਿੱਲ ਟ੍ਰੇਨਿੰਗ ਕਰਵਾਈ ਗਈ ਸੀ।

ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਦੇ ਤਹਿਤ ਜਿਨ੍ਹਾਂ ਪ੍ਰਾਰਥੀਆਂ ਨੇ ਸਫਲਤਾਪੂਰਵਕ 10 ਦਿਨਾਂ ਦੀ ਸਾਫਟ ਸਕਿੱਲ ਟ੍ਰੇਨਿੰਗ ਪੂਰੀ ਕੀਤੀ ਹੈ ਉੁਨ੍ਹਾਂ ਉਮੀਦਵਾਰਾਂ ਨੂੰ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਦੇ ਡਾਇਰੈਕਟਰ ਸ਼੍ਰੀਮਤੀ ਦੀਪਤੀ ਉੱਪਲ ਆਈ.ਏ.ਐਸ. ਦੇ ਹਸਤਾਖਰ ਦੇ ਅਧੀਨ ਮਿਤੀ: 14-09-22 ਨੂੰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਲੁਧਿਆਣਾ, ਪ੍ਰਤਾਪ ਚੋਕ, ਸਾਹਮਣੇ ਸੰਗੀਤ ਸਿਨੇਮਾ ਵਿਖੇ ਸਰਟੀਫਿਕੇਟ ਦਿੱਤੇ ਗਏ।

ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਵਿੱਚ Personality Development, Interview Tips, Basics of BPO, Resume making ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਟ੍ਰੇਨਿੰਗ ਵਿੱਚ ਪ੍ਰਾਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅੱਗੇ ਆਉਣ ਵਾਲੀਆਂ ਨੌੋਕਰੀ ਦੇ ਮੌੋਕਿਆਂ ਲਈ ਖੁਦ ਨੂੰ ਤਿਆਰ ਕੀਤਾ।

Facebook Comments

Trending

Copyright © 2020 Ludhiana Live Media - All Rights Reserved.