Connect with us

ਪੰਜਾਬ ਨਿਊਜ਼

CM ਮਾਨ ਦਾ ਵੱਡਾ ਐਲਾਨ :‘ਮੁਫ਼ਤ ਮਿਲੇਗੀ UPSC ਦੀ ਕੋਚਿੰਗ, ਰਹਿਣ-ਖਾਣ ਦਾ ਵੀ ਇੰਤਜ਼ਾਮ’

Published

on

CM Mann's big announcement: 'You will get free UPSC coaching, accommodation and food'

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ IAS ਅਤੇ IPS ਪ੍ਰੀਖਿਆਵਾਂ ਲਈ ਤਿਆਰ ਕਰਵਾਏਗੀ। ਉਨ੍ਹਾਂ ਨੂੰ UPSC ਦੀ ਤਿਆਰੀ ਲਈ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਨੂੰ ਵੱਡੀ ਰਕਮ ਨਹੀਂ ਦੇਣੀ ਪਵੇਗੀ। ਸਰਕਾਰ ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਦੇਣ ਦਾ ਇੰਤਜ਼ਾਮ ਕਰੇਗੀ। ਪੰਜਾਬ ਭਰ ਵਿੱਚ ਅੱਠ ਹਾਈਟੈਕ ਸੈਂਟਰ ਬਣਾਏ ਜਾਣਗੇ। ਇਨ੍ਹਾਂ ਵਿੱਚ ਹੋਸਟਲਾਂ ਤੋਂ ਲੈ ਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਖਾਸ ਗੱਲ ਇਹ ਹੈ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਨ੍ਹਾਂ ਸੰਸਥਾਵਾਂ ਵਿੱਚ ਕੋਚਿੰਗ ਲੈ ਸਕੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕਰੀਅਰ ਬਣਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਸਰਕਾਰ ਨੌਜਵਾਨਾਂ ਲਈ ਹਵਾਈ ਅੱਡੇ ਦੇ ਰਨਵੇ ਵਾਂਗ ਕੰਮ ਕਰੇਗੀ।

ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਜਦੋਂ ਭਾਰਤੀ ਫੌਜ ਦੇ ਤਿੰਨਾਂ ਵਿੰਗਾਂ ਵਿੱਚ ਸਿਰਫ਼ 1.5 ਫੀਸਦੀ ਪੰਜਾਬੀ ਅਧਿਕਾਰੀ ਰਹਿ ਗਏ ਸਨ, ਉਸ ਸਮੇਂ ਸਰਕਾਰ ਨੇ ਮੁਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੀ ਸਥਾਪਨਾ ਕੀਤੀ ਸੀ, ਜਿਥੇ ਪੰਜਾਬ ਦੇ ਨੌਜਵਾਨਾਂ ਦੀ ਹਰ ਸਾਲ ਦਾਖਲਾ ਪ੍ਰੀਖਿਆ ਤੋਂ ਬਾਅਦ ਮੈਰਿਟ ਦੇ ਆਧਾਰ ‘ਤੇ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੋ ਸਾਲਾਂ ਲਈ ਐਨਡੀਏ ਦੀ ਮੁਫਤ ਸਿਖਲਾਈ ਅਤੇ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸੰਸਥਾ ਤੋਂ ਹੁਣ ਤੱਕ 170 ਦੇ ਕਰੀਬ ਅਧਿਕਾਰੀ ਪਾਸ ਆਊਟ ਹੋ ਚੁੱਕੇ ਹਨ।

Facebook Comments

Trending