Connect with us

ਦੁਰਘਟਨਾਵਾਂ

ਖੁਦਾਈ ਦੌਰਾਨ ਮਿੱਟੀ ਦਾ ਢੇਰ ਡਿੱਗਣ ਕਾਰਨ 2 ਭਰਾ ਦੱਬੇ ਹੇਠਾਂ

Published

on

ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਚੰਬਾ ਖੁਰਦ ਵਿੱਚ ਪਾਣੀ ਦੀ ਪਾਈਪ ਲਾਈਨ ਵਿਛਾਉਂਦੇ ਸਮੇਂ ਮਿੱਟੀ ਹੇਠ ਦੱਬ ਜਾਣ ਕਾਰਨ ਦੋ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂਕਿ ਦੋ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਚੰਬਾ ਖੁਰਦ ਵਿੱਚ 3 ਫੁੱਟ ਡੂੰਘੀ ਖੁਦਾਈ ਕਰਦੇ ਸਮੇਂ 4 ਨੌਜਵਾਨ ਅਚਾਨਕ ਮਿੱਟੀ ਹੇਠਾਂ ਦੱਬ ਗਏ। ਜ਼ਮੀਨ ਮਾਲਕ ਵੱਲੋਂ ਜੇ.ਸੀ.ਬੀ. ਪੁਲੀਸ ਦੀ ਮਦਦ ਨਾਲ ਚਾਰਾਂ ਨੌਜਵਾਨਾਂ ਨੂੰ ਚਿੱਕੜ ’ਚੋਂ ਬਾਹਰ ਕੱਢਿਆ ਗਿਆ। ਚਾਰੋਂ ਨੌਜਵਾਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦੋ ਚਚੇਰੇ ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਖਤਿਆਰ ਸਿੰਘ ਵਾਸੀ ਰਾਣੀਵਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਜੁਗਰਾਜ ਸਿੰਘ (20) ਅਤੇ ਉਸ ਦਾ ਭਤੀਜਾ ਪ੍ਰਿਤਪਾਲ ਸਿੰਘ (18) ਪਾਈਪ ਵਿਛਾਉਣ ਗਏ ਸਨ। ਮਿੱਟੀ ਪਾਉਣ ਦੌਰਾਨ ਉਸ ਦਾ ਪੁੱਤਰ ਅਤੇ ਭਤੀਜਾ ਮਿੱਟੀ ਹੇਠਾਂ ਦੱਬ ਗਏ।

 

Facebook Comments

Trending