ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ ਲੁਧਿਆਣਾ ਦੀ ਨਰਸਰੀ ਜਮਾਤ ਦੇ ਨਿੱਕੇ-ਨਿੱਕੇ ਬੱਚਿਆਂ ਦੇ ਰੁਟੀਨ ਨੂੰ ਤੋੜਨ ਲਈ ਰੈੱਡ ਡੇ ਮਨਾਇਆ ਗਿਆ। ਲਾਲ ਰੰਗ ਦੇ ਕੱਪੜੇ ਪਹਿਨੇ ਵਿਦਿਆਰਥੀ ਵੱਖ-ਵੱਖ ਪ੍ਰੌਪਸ ਵਿੱਚ ਆਏ। ਇਹਨਾਂ ਵਿੱਚ ਲਾਲ ਗੁਲਾਬ, ਹਿਬਿਸਕਸ ਲਾਲ ਫੁੱਲ ਆਦਿ ਸ਼ਾਮਿਲ ਸਨ। ਉਹਨਾਂ ਨੇ ਆਪਣੇ ਆਤਮ ਵਿਸ਼ਵਾਸ ਨੂੰ ਦਰਸਾਉਂਦੇ ਹੋਏ ਆਪਣੇ ਪ੍ਰੋਪਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ।
ਬੱਚਿਆਂ ਨੇ ਲਾਲ ਰੰਗ ਦੇ ਖਾਣ ਪੀਣ ਦਾ ਵੀ ਆਨੰਦ ਮਾਣਿਆ ਅਤੇ ਲਾਲ ਰੰਗ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਪ੍ਰਾਇਮਰੀ ਇੰਚਾਰਜ ਜਸਮੀਨ ਕੌਰ ਵੀ ਹਾਜ਼ਰ ਸਨ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਵਿਦਿਆਰਥੀਆਂ ਦੇ ਭਰਵੇਂ ਆਤਮ ਵਿਸ਼ਵਾਸ ਦੀ ਸ਼ਲਾਘਾ ਕੀਤੀ ਅਤੇ ਬਰਸਾਤ ਦੇ ਮੌਸਮ ਵਿੱਚ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।