ਪੰਜਾਬੀ

ਬੱਸ ਅੱਡਾ ਰੋਡ ’ਤੇ ਜਾਮ ਦਾ ਕਾਰਨ ਬਣਨ ਵਾਲੇ ਵਾਹਨਾਂ ਦੇ ਕੀਤੇ ਚਲਾਨ

Published

on

ਲੁਧਿਆਣਾ : ਟ੍ਰੈਫਿਕ ਪੁਲਸ ਵੱਲੋਂ ਬੱਸ ਅੱਡਾ ਰੋਡ ’ਤੇ ਜਾਮ ਦਾ ਕਾਰਨ ਬਣਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਚਲਾਨ ਕਰਨ ਦੀ ਕਾਰਵਾਈ ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਕੀਤੀ। ਇਸ ਦੌਰਾਨ ਦਰਜਨ ਭਰ ਆਟੋ ਰਿਕਸ਼ਾ ਅਤੇ 3 ਬੱਸਾਂ ਦੇ ਚਲਾਨ ਕੀਤੇ ਗਏ ਹਨ।

ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਆਟੋ ਅਤੇ ਬੱਸ ਚਾਲਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਕਿ ਉਹ ਆਪਣੇ ਵਾਹਨਾਂ ਨੂੰ ਸੜਕ ’ਤੇ ਰੋਕ ਕੇ ਸਵਾਰੀ ਨਾ ਤਾਂ ਉਤਾਰਨ ਨਾ ਹੀ ਚੜ੍ਹਾਉਣ ਪਰ ਇਸ ਦਾ ਅਸਰ ਨਾ ਹੁੰਦਾ ਦੇਖ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਬੱਸ ਅੱਡਾ ਰੋਡ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰਵਾਉਣ ਲਈ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।

Facebook Comments

Trending

Copyright © 2020 Ludhiana Live Media - All Rights Reserved.