Connect with us

ਦੁਰਘਟਨਾਵਾਂ

ਗਿਆਸਪੁਰਾ ਗੈਸ ਲੀਕ ਮਾਮਲੇ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਜਾਰੀ   

Published

on

Compensation issued to the families of the victims of Giaspura gas leak case

ਲੁਧਿਆਣਾ : ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਦੱਸਿਆ ਗਿਆ ਕਿ ਗਿਆਸਪੁਰਾ ਗੈਸ ਲੀਕ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਗਈ ਹੈ ਜਿਸਦੇ ਤਹਿਤ ਪੰਜਾਬ ਸਰਕਾਰ ਵਲੋਂ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਜਾਰੀ   ਕੀਤੇ ਗਏ ਹਨ। ਉਨ੍ਹਾਂ  ਦੱਸਿਆ ਕਿ ਇੱਕ ਛੋਟਾ ਬੱਚਾ ਯੁੱਗ ਜਿਸਦੇ ਮਾਤਾ ਪਿਤਾ, ਪ੍ਰੀਤੀ ਜੈਨ ਅਤੇ ਸੌਰਵ ਜੈਨ ਅਤੇ ਉਸ ਦੀ ਦਾਦੀ ਇਸ ਦੁਰਘਟਨਾ ਦੇ ਸ਼ਿਕਾਰ ਹੋਏ ਸਨ; ਉਸ ਦੇ ਨਾਂ ਪੰਜਾਬ ਸਰਕਾਰ ਨੇ 47 ਲੱਖ ਦੀ ਐਫ. ਡੀ. ਕਰਵਾਈ ਹੈ।

ਉਸ ਦੀ ਦਾਦੀ ਦਾ 18 ਲੱਖ ਦਾ ਮੁਆਵਜ਼ਾ ਦੋ ਹਿੱਸਿਆਂ (9-9 ਲੱਖ) ਵਿੱਚ ਯੁੱਗ ਅਤੇ ਉਸ ਦੇ ਚਾਚੇ ਗੌਰਵ ਵਿੱਚ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਯਸ਼ਿਕਾ, ਜਿਸਦੇ ਪਿਤਾ ਅਮਿਤ ਕੁਮਾਰ ਦਾ ਵੀ ਇਸ ਦੁਰਘਟਨਾ ਵਿੱਚ ਦੇਹਾਂਤ ਹੋ ਗਿਆ ਸੀ; ਉਸ ਨੂੰ, ਉਸ ਦੀ ਮਾਂ ਅਤੇ ਦਾਦੀ ਨੂੰ ਤਿੰਨ ਹਿੱਸਿਆਂ ਵਿੱਚ 5.33 ਲੱਖ (ਕੁਲ 18 ਲੱਖ) ਦੀ ਰਾਸ਼ੀ ਮੁਆਵਜ਼ੇ ਦੇ ਤੌਰ ਤੇ ਦਿੱਤੀ ਗਈ ਹੈ। ਕਮਲੇਸ਼ ਗੋਇਲ ਦੇ ਪੁੱਤਰ ਗੌਰਵ ਨੂੰ 8 ਲੱਖ ਦਾ ਚੈਕ, ਕ੍ਰਿਸ਼ਨਾ ਦੇਵੀ ਨੂੰ 16 ਲੱਖ, ਨੰਦਿਨੀ ਸਿੰਘ ਨੂੰ 16 ਲੱਖ ਅਤੇ ਮਨੋਰਮਾ ਦੇਵੀ ਨੂੰ 80 ਲੱਖ ਤੱਕ ਦਾ ਚੈਕ ਮੁਆਵਜ਼ੇ ਵਜੋਂ ਦਿੱਤਾ ਗਿਆ।

Facebook Comments

Trending