Connect with us

ਅਪਰਾਧ

ਸੁੱਤੇ ਪਏ ਵਿਅਕਤੀ ਦੀ ਜੇਬ ‘ਚੋਂ ਨਕਦੀ ਤੇ ਆਈਫੋਨ ਚੋਰੀ

Published

on

Cash and iPhone stolen from sleeping man's pocket

ਲੁਧਿਆਣਾ: ਰਾਤ ਵੇਲੇ ਕਮਰੇ ਅੰਦਰ ਦਾਖਲ ਹੋਏ ਚੋਰਾਂ ਨੇ ਸੁੱਤੇ ਪਏ ਵਿਅਕਤੀ ਦੀ ਜੇਬ ‘ਚੋਂ ਆਈਫੋਨ12 ਅਤੇ 9 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ । ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐਸ ਨਗਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਾਢੇ 9 ਵਜੇ ਦੇ ਕਰੀਬ ਉਹ ਖਾਣਾ ਖਾ ਕੇ ਸੌਂ ਗਿਆ। ਕੁਲਵਿੰਦਰ ਸਿੰਘ ਜਦ ਸਵੇਰੇ ਉੱਠਿਆ ਤਾਂ ਉਸ ਨੇ ਦੇਖਿਆ ਕਿ ਕਿੱਲੀ ਤੇ ਟੰਗੀ ਉਸਦੀ ਪੈਂਟ ਦੀ ਜੇਬ ਚੋਂ ਨੌਂ ਹਜ਼ਾਰ ਰੁਪਏ ਦੀ ਨਕਦੀ ਅਤੇ ਆਈਫੋਨ12 ਚੋਰੀ ਹੋ ਚੁੱਕਾ ਸੀ । ਚੋਰ ਕਮਰੇ ਅੰਦਰ ਕਿਵੇਂ ਦਾਖਲ ਹੋਏ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ।

Facebook Comments

Trending