Connect with us

ਪੰਜਾਬੀ

ਉਦਯੋਗਿਕ ਸਿਖ਼ਲਾਈ ਵਿਭਾਗ ਵਲੋਂ ਬਾਇਲਰ ਉਦਯੋਗਾਂ ਲਈ ਹੁਨਰਮੰਦ ਕਾਮੇ ਪੈਦਾ ਕਰਨ ਦਾ ਫ਼ੈਸਲਾ

Published

on

Department of Industrial Training decides to create skilled workers for the boiler industry

ਲੁਧਿਆਣਾ : ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ਵਿਭਾਗ ਵਲੋਂ ਪੰਜਾਬ ਦੇ ਬਾਇਲਰ ਉਦਯੋਗਾਂ ਲਈ ਹੁਨਰ ਮੰਦ ਕਾਮੇ ਪੈਦਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਵਿਭਾਗ ਵਲੋਂ ਬਾਇਲਰ ਉਦਯੋਗਾਂ ਲਈ ਹੁਨਰਮੰਦ ਕਾਮੇ ਪੈਦਾ ਕਰਨ ਲਈ ਸਿਖ਼ਲਾਈ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦਾ ਦੌਰਾ ਕਰਨ ਸਮੇਂ ਪੰਜਾਬ ਸਰਕਾਰ ਦੇ ਨਿਰਦੇਸ਼ਕ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਡੀ. ਪੀ. ਐੱਸ. ਖਰਬੰਦਾ ਵਲੋਂ ਹੁਨਰ ਵਿਕਾਸ ਕੇਂਦਰਾਂ ਤੇ ਤਕਨੀਕੀ ਸਿਖਲਾਈ ਦੇਣ ਵਾਲੇ ਕਾਲਜਾਂ ਵਿਚ ਸਨਅਤਾਂ ਦੀ ਲੋੜ ਅਨੁਸਾਰ ਕੋਰਸਾਂ ਨੂੰ ਅਪਡੇਟ ਕਰਨ ਤੇ ਬੇਲੋੜੇ ਕੋਰਸਾਂ ਨੂੰ ਹਟਾਉਣ ਦੀ ਗੱਲ ਆਖੀ ਸੀ।

ਇਸੇ ਕੜੀ ਤਹਿਤ ਵਿਭਾਗ ਵਲੋਂ ਬਾਇਲਰ ਉਦਯੋਗਾਂ ਲਈ ਮਨੁੱਖੀ ਸ਼ਕਤੀ ਦੀ ਲੋੜ ‘ਤੇ ਸਰਕਾਰ ਵਲੋਂ ਇਸ ਵਿਸ਼ੇਸ਼ ਵਪਾਰ ਲਈ ਲੋੜੀਂਦੀ ਹੁਨਰ ਸਿਖ਼ਲਾਈ ਲਈ ਕੋਰਸ ਚਾਲੂ ਕੀਤਾ ਜਾ ਰਿਹਾ ਹੈ। ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਵਲੋਂ ਸੀਸੂ ਦੇ ਸਹਿਯੋਗ ਨਾਲ 24 ਜੂਨ ਨੂੰ ਸੀਸੂ ਕੰਪਲੈਕਸ ਫੋਕਲ ਪੁਆਇੰਟ ਵਿਖੇ ਦੁਪਹਿਰ 2 ਵਜੇ ਪੰਜਾਬ ਦੇ ਬਾਇਲਰ ਉਦਯੋਗਾਂ ਲਈ ਹੁਨਰ ਬਲ ਦੀ ਸਿਖਲਾਈ ‘ਤੇ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਬਾਇਲਰ ਦੀ ਵਰਤੋਂ ਕਰਨ ਵਾਲੇ 500 ਤੋਂ ਵੱਧ ਉਦਯੋਗਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਤੇ ਦੂਜੇ ਪੜਾਅ ਵਿਚ ਅਪ੍ਰੈਂਟਿਸਸ਼ਿਪ ਟਰੇਨਿੰਗ ਪੋਰਟਲ ‘ਤੇ ਪੂਰੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਇਲਰ ਸਨਅਤਕਾਰਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

Facebook Comments

Trending