Connect with us

ਪੰਜਾਬੀ

ਕੈਪਟਨ ਸੰਧੂ ਨੇ ਪਿੰਡ ਚੌਕੀਮਾਨ ਤੋਂ ਪਬੀਆ ਸੜਕ ਦਾ ਕੀਤਾ ਉਦਘਾਟਨ

Published

on

Captain Sandhu inaugurated Pabia Road from village Chowkiman

ਜਗਰਾਓ (ਲੁਧਿਆਣਾ ) : ਕੈਪਟਨ ਸੰਦੀਪ ਸੰਧੂ ਅਤੇ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਪਿੰਡ ਚੌਕੀਮਾਨ ਤੋਂ ਪਬੀਆ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਢਾਈ ਵਰ੍ਹੇ ਪਹਿਲਾਂ ਉਹ ਦਾਖਾ ਹਲਕੇ ਤੋਂ ਬਤੌਰ ਕਾਂਗਰਸ ਦੇ ਸੇਵਾਦਾਰ ਬਣ ਕੇ ਆਏ ਸਨ।

Captain Sandhu inaugurated Pabia Road from village Chowkiman

ਹਾਲਾਂਕਿ ਜ਼ਿਮਨੀ ਚੋਣ ਵਿਚ ਦਾਖੇ ਹਲਕੇ ਤੋਂ ਉਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਵੋਟਾਂ ਵਿਚ ਪ੍ਰਚਾਰ ਦੌਰਾਨ ਉਨਾਂ ਵੱਲੋਂ ਦਾਖੇ ਹਲਕੇ ਨੂੰ ਸਮਰਪਿਤ ਹੋਣ ਦੇ ਕੀਤੇ ਗਏ ਵਾਅਦੇ ਅਨੁਸਾਰ ਉਨਾਂ ਨੇ ਹਲਕੇ ਵਿਚ ਹੀ ਡੇਰਾ ਲਾਇਆ।

ਦਾਖਾ ਨੂੰ ਆਪਣਾ ਸਮਝਦਿਆਂ 70 ਸਾਲਾਂ ਤੋਂ ਬੱਸ ਸਟੈਂਡ, ਸਿਹਤ ਸਹੂਲਤਾਂ ਅਤੇ ਹੋਰ ਸਹੂਲਤਾਂ ਲਈ ਤਰਸ ਰਹੇ ਇਲਾਕੇ ਦੇ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਉਹ ਸਾਰੀਆਂ ਸਹੂਲਤਾਂ ਮੁਹੱਈਆ ਹੀ ਨਹੀਂ ਕਰਵਾਈਆਂ ਬਲਕਿ ਦਾਖਾ ਵਾਸੀਆਂ ਖਾਸਕਰ ਕਾਂਗਰਸੀਆਂ ਨੂੰ ਵਿਰੋਧੀਆਂ ਦੇ ਜ਼ੁਲਮਾਂ ਤੋਂ ਵੀ ਸੁਰੱਖਿਅਤ ਕੀਤਾ।

ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ‘ਤੇ 22 ਲੱਖ ਰੁਪਏ ਖਰਚ ਕੀਤੇ ਗਏ। ਇਸ ਮੌਕੇ ਰਣਜੀਤ ਸਿੰਘ ਹਾਂਸ, ਸਰਪੰਚ ਹਰਮਿੰਦਰ ਸਿੰਘ ਚੌਕੀਮਾਨ, ਸਰਪੰਚ ਉਜਾਗਰ ਸਿੰਘ ਪੱਬੀਆਂ, ਸਰਪੰਚ ਹਰਜੀਤ ਸਿੰਘ ਕੁੁਲਾਰ, ਅਮੋਲਕ ਸਿੰਘ, ਹਰਜਾਪ ਸਿੰਘ, ਜੇਈ ਪਰਮਿੰਦਰ ਸਿੰਘ, ਨਰੇਸ਼ ਕੁੁਮਾਰ ਗੁੱਜਰ ਆਦਿ ਹਾਜ਼ਰ

Facebook Comments

Trending