Connect with us

ਪੰਜਾਬੀ

ਕੈਪਟਨ ਸੰਦੀਪ ਸਿੰਘ ਸੰਧੂ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ

Published

on

Captain Sandeep Singh Sandhu will win with a big lead

ਜਗਰਾਉਂ :   ਵਿਧਾਨ ਸਭ ਹਲਕਾ ਦਾਖਾ ‘ਚ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਹਲਕੇ ਦੀ ਭਲਾਈ ਲਈ ਕੀਤੇ ਰਿਕਾਰਡਤੋੜ ਵਿਕਾਸ ਦੇ ਕੰਮਾਂ ਦੀ ਬਦੌਲਤ ਕੈਪਟਨ ਸੰਦੀਪ ਸੰਧੂ ਦੀ ਜਿੱਤ ਯਕੀਨੀ ਹੈ।

ਇਹ ਪ੍ਰਗਟਾਵਾ ਕਰਦੇ ਹੋਏ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਦਾਖੇ ਹਲਕੇ ਦੇ ਹਰੇਕ ਵੋਟਰ ਦੀ ਜ਼ੁਬਾਨ ‘ਤੇ ਕੈਪਟਨ ਸੰਦੀਪ ਸੰਧੂ ਦਾ ਨਾਮ ਬੋਲ ਰਿਹਾ ਹੈ ਅਤੇ ਹਲਕੇ ਦੇ ਵੋਟਰ ਕੈਪਟਨ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ 20 ਫਰਵਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਚੇਅਰਮੈਨ ਗਰੇਵਾਲ ਨੇ ਕਿਹਾ ਕਿ ਜੋ ਦਾਖੇ ਹਲਕੇ ਦੇ ਕੈਪਟਨ ਸੰਧੂ ਨੇ 2 ਸਾਲ ਦੇ ਦੌਰਾਨ ਵਿਕਾਸ ਦੇ ਕੰਮ ਕਰਵਾ ਦਿੱਤੇ, ਇਨੇ ਵਿਕਾਸ ਦੇ ਕੰਮ ਪਿਛਲੇ 70 ਸਾਲ ਦੌਰਾਨ ਨਹੀਂ ਹੋਏ। ਉਨ੍ਹਾਂ ਕਿਹਾ ਕਿ ਵਿਰੋਧੀ ਅਕਾਲੀ ਉਮੀਦਵਾਰ ਸਿਰਫ਼ ਪਾਰਕਾਂ ਬਣਾਉਣ ਦੀਆਂ ਗੱਲਾਂ ਕਰਦਾ ਹੈ, ਪਰ ਕੈਪਟਨ ਸੰਧੂ ਨੇ ਤਾਂ ਹਲਕੇ ਦਾਖੇ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ।

Facebook Comments

Trending