Connect with us

ਪੰਜਾਬੀ

ਰਾਜੇਵਾਲ ਦੇ ਹੱਕ ‘ਚ ਨੌਜਵਾਨਾਂ ਤੇ ਬੀਬੀਆਂ ਵਲੋਂ ਚੋਣ ਪ੍ਰਚਾਰ

Published

on

Campaigning in favor of Rajewal by young men and women

ਸਮਰਾਲਾ   :   ਸੰਯੁਕਤ ਸਮਾਜ ਮੋਰਚਾ ਦੇ ਹਲਕਾ ਸਮਰਾਲਾ ਤੋ ਉਮੀਦਵਾਰ ਅਤੇ ਕਿਸਾਨ ਸੰਘਰਸ਼ ਦੀ ਪ੍ਰਮੁੱਖ ਸ਼ਖ਼ਸੀਅਤ ਬਲਵੀਰ ਸਿੰਘ ਰਾਜੇਵਾਲ ਦੀ ਚੋਣ ਮੁਹਿੰਮ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਮਹਿਲਾਵਾਂ ਵਲੋਂ ਸ਼ਮੂਲੀਅਤ ਕਰਕੇ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਆੜ੍ਹਤੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਦੀ ਹਮਾਇਤ ਤੋਂ ਬਾਅਦ ਅੱਜ ਰਵਿੰਦਰ ਕੌਰ ਦੀ ਅਗਵਾਈ ਵਿਚ ਰਾਜੇਵਾਲ ਦੇ ਹੱਕ ਵਿਚ ਪਿੰਡ ਸਲੌਦੀ ਵਿਖੇ ਘਰ-ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਬਲਵੀਰ ਸਿੰਘ ਰਾਜੇਵਾਲ ਵਲੋਂ ਬਿਨਾਂ ਕਿਸੇ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਸਮਰਾਲਾ ਦੀ ਅਨਾਜ ਮੰਡੀ, ਸਮਰਾਲਾ ‘ਚ ਵਧੀਕ ਡਿਪਟੀ ਕਮਿਸ਼ਨਰ ਦੀ ਨਿਯੁਕਤੀ, ਕਚਹਿਰੀ ਦਾ ਵਿਕਾਸ, ਕਿ੍ਸ਼ੀ ਵਿਗਿਆਨ ਕੇਂਦਰ, ਸ਼ਹਿਰ ਦੇ ਸੀਵਰੇਜ ਪ੍ਰਾਜੈਕਟ ਦੀ ਪ੍ਰਵਾਨਗੀ ਅਤੇ ਸ਼ਹਿਰ ਸਮੇਤ ਪਿੰਡਾਂ ਦੇ ਵਿਕਾਸ ਲਈ ਵੱਡੇ ਪੱਧਰ ‘ਤੇ ਯੋਗਦਾਨ ਪਾਇਆ ਗਿਆ ਹੈ।

ਇਸ ਮੌਕੇ ਬੀਬੀਆਂ ਦੀ ਸਰਗਰਮੀ ਤੋ ਇਲਾਵਾ ਨੌਜਵਾਨਾਂ ਵਲੋਂ ਪਿੰਡ ਮਾਣਕੀ, ਪੜੋਦੀ ਸਮਸ਼ਪੁਰ ਤੇ ਰਾਜੇਵਾਲ ਵਿਚ ਵੀ ਘਰ-ਘਰ ਪ੍ਰਚਾਰ ਕੀਤਾ ਗਿਆ। ਸਾਬਕਾ ਚੇਅਰਮੈਨ ਹਰਪਾਲ ਸਿੰਘ ਢਿੱਲੋਂ, ਅਲਮਦੀਪ ਸਿੰਘ ਮੱਲ ਮਾਜਰਾ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜੋਗਿੰਦਰ ਸਿੰਘ ਸੇਹ ਅਤੇ ਰਣਧੀਰ ਸਿੰਘ ਆਦਿ ਨੇ ਦਸਿਆ ਕਿ ਰਾਜੇਵਾਲ ਦੇ ਹੱਕ ਵਿਚ ਪ੍ਰਚਾਰ ਸਿਖ਼ਰਾਂ ਛੋਹ ਰਿਹਾ ਹੈ।

Facebook Comments

Trending