Connect with us

ਦੁਰਘਟਨਾਵਾਂ

ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਬ੍ਰੇਨ ਹੈਂਮਰਿਜ ਨਾਲ ਵਿਗੜੀ ਹਾਲਤ, ਫੋਰਟਿਸ ‘ਚ ਦਾਖ਼ਲ

Published

on

Samrala MLA Amrik Singh Dhillon's condition worsens due to brain haemorrhage, enters Fortis

ਸਮਰਾਲਾ : ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਬੀਤੀ ਰਾਤ ਬ੍ਰੇਨ ਹੈਂਮਰਿਜ (ਦਿਮਾਗ ਦੀ ਨਸ ਫਟਣ) ਨਾਲ ਹਾਲਤ ਵਿਗੜਨ ਦੀ ਖਬਰ ਹੈ। ਉਨਾਂ ਦੇ ਪਰਿਵਾਰਕ ਮੈਂਬਰਾਂ ਪੁੱਤਰ ਕਮਲਜੀਤ ਸਿੰਘ ਢਿੱਲੋਂ ਤੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਵੱਲੋਂ ਉਨਾਂ ਨੂੰ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਉਨਾਂ ਦਾ ਇਕ ਆਪਰੇਸ਼ਨ ਕੀਤਾ ਜਾ ਚੁੱਕਿਆ ਹੈ ਤੇ ਪੂਰਨ ਸਿਹਤਯਾਬ ਕਰਨ ਲਈ ਦੂਜੇ ਆਪਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਅਮਰੀਕ ਸਿੰਘ ਢਿੱਲੋਂ ਹਲਕਾ ਸਮਰਾਲਾ ਤੋਂ ਹੁਣ ਕਾਂਗਰਸ ਪਾਰਟੀ ਦੀ ਟਿਕਟ ‘ਤੇ ਪੰਜ ਵਾਰੀ ਚੋਣ ਲੜ ਕੇ ਚਾਰ ਵਾਰ ਵਿਧਾਇਕ ਬਣ ਚੁੱਕੇ ਹਨ।

ਕਾਂਗਰਸ ਪਾਰਟੀ ਵੱਲੋਂ ਉਨਾਂ ਦੀ ਟਿਕਟ ਕੱਟੇ ਜਾਣ ਦੇ ਰੋਸ ਵਜੋਂ ਉਨਾਂ ਨੇ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਹੈਲੀਕਾਪਟਰ ਦੇ ਨਿਸ਼ਾਨ ‘ਤੇ ਵਿਧਾਇਕ ਦੀ ਚੋਣ ਲੜੀ ਸੀ। 10 ਮਾਰਚ ਨੂੰ ਵੋਟਾਂ ਦੇ ਰਿਜ਼ਲਟ ਦੀ ਤਰੀਕ ਨੇੜੇ ਹੋਣ ਕਰਕੇ ਉਨਾਂ ਨਾਲ ਅਜਿਹਾ ਮੰਦਭਾਗਾ ਵਰਤਾਰਾ ਵਾਪਰਨ ਨਾਲ ਵਿਧਾਇਕ ਢਿੱਲੋਂ ਦੇ ਸਮਰਥਕ ਉਨਾਂ ਦੇ ਜਲਦੀ ਸਿਹਤਯਾਬ ਹੋਣ ਲਈ ਅਰਦਾਸ ਕਰ ਰਹੇ ਹਨ।

Facebook Comments

Trending