Connect with us

ਪੰਜਾਬੀ

ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਗੋਗੀ ਦੇ ਸਕਦੈ ਸਖ਼ਤ ਚੁਣੌਤੀ

Published

on

Cabinet Minister Bharat Bhushan Ashu may be challenged by AAP's Gurpreet Gogi

ਲੁਧਿਆਣਾ :   ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਨੇਤਾਵਾਂ ਦੀ ਦਲ ਬਦਲੀ ਜ਼ੋਰ ਫੜ ਰਹੀ ਹੈ। ਪੱਛਮੀ ਹਲਕੇ ਦੇ ਕੌਂਸਲਰ ਅਤੇ ਪੰਜਾਬ ਸਰਕਾਰ ਦੇ ਪੀ ਐੱਸ ਆਈ ਸੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਗੁਰਪ੍ਰੀਤ ਗੋਗੀ ਦੇ ਕਾਂਗਰਸ ਛੱਡਣ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਨੁਕਸਾਨ ਹੋ ਸਕਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਗੋਗੀ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ।

ਟੀਮ ਆਸ਼ੂ ਦੇ ਮੁੱਖ ਸਿਪਾਹੀ ਕੌਂਸਲਰ ਸੰਨੀ ਭੱਲਾ ਨੇ ਆਪਣੇ ਫੇਸਬੁੱਕ ਪੇਜ ‘ਤੇ ‘ਮੈਂ ਵੀ ਆਸ਼ੂ ਹੂੰ’ ਦੀ ਇੱਕ ਪੋਸਟ ਕੀਤੀ ਅਤੇ ਲਿਖਿਆ ਕਿ ‘ਉਹ ਗੱਦਾਰ ਨਹੀਂ ਹੈ। ਸੰਨੀ ਭੱਲਾ ਦੀ ਇਸ ਪੋਸਟ ਨੇ ਗੁਰਪ੍ਰੀਤ ਗੋਗੀ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਇਆ ਹੈ। ਟੀਮ ਆਸ਼ੂ ਦੇ ਮੈਂਬਰ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਟਿੱਪਣੀਆਂ ਵਿੱਚ ਗੋਗੀ ‘ਤੇ ਹਮਲਾ ਕੀਤਾ ਜਾ ਰਿਹਾ ਹੈ ਜਦੋਂ ਕਿ ਆਸ਼ੂ ਦਾ ਪੱਖ ਲਿਆ ਜਾ ਰਿਹਾ ਹੈ ਅਤੇ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਦਰਅਸਲ ਗੁਰਪ੍ਰੀਤ ਗੋਗੀ ਲਗਾਤਾਰ ਆਪਣੇ ਵਾਰਡ ਤੋਂ ਕੌਂਸਲਰ ਦੀ ਚੋਣ ਜਿੱਤ ਰਹੇ ਹਨ ਅਤੇ ਇਸ ਵਾਰ ਉਹ ਮੇਅਰ ਦੇ ਮਜ਼ਬੂਤ ਦਾਅਵੇਦਾਰ ਰਹੇ। ਉਨ੍ਹਾਂ ਦਾ ਮੇਅਰ ਬਣਨਾ ਲਗਭਗ ਨਿਸ਼ਚਿਤ ਸੀ ਪਰ ਮੌਕੇ ‘ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਲਕਾਰ ਸਿੰਘ ਸੰਧੂ ਨੂੰ ਮੇਅਰ ਬਣਾ ਦਿੱਤਾ। ਉਦੋਂ ਤੋਂ ਗੁਰਪ੍ਰੀਤ ਗੋਗੀ ਅਤੇ ਆਸ਼ੂ ਵਿਚਾਲੇ 36 ਦਾ ਅੰਕੜਾ ਰਿਹਾ ਹੈ। ਗੁਰਪ੍ਰੀਤ ਗੋਗੀ ਨੇ ਆਸ਼ੂ ਦੇ ਖਿਲਾਫ ਕਈ ਵਾਰ ਖੁੱਲ੍ਹ ਕੇ ਬੋਲੇ ।

Facebook Comments

Trending