Connect with us

ਪੰਜਾਬ ਨਿਊਜ਼

ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਈ ਅੰਦਰ ਕੀਤੇ ਨੇ ਤੇ ਕਈਆਂ ਦੀ ਤਿਆਰੀ- ਭਗਵੰਤ ਮਾਨ

Published

on

In Punjab, many have been accused of corruption and many have been prepared - Bhagwant Mann

ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣ ਵਿੱਚ ਵੀਰਵਾਰ ਨੂੰ CM ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। CM ਭਗਵੰਤ ਮਾਨ ਨੇ ਭਦੌੜ ਤੋਂ ਆਪਣੇ ਇਸ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਇਸ ਦੌਰਾਨ CM ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿੱਚ ਕੁਝ ਲੋਕ ਅੰਦਰ ਕਰ ਦਿੱਤੇ ਗਏ ਹਨ ਤੇ ਹੁਣ ਕਈਆਂ ਦੀ ਵਾਰੀ ਹੈ। ਉਨ੍ਹਾਂ ਵਿੱਚੋਂ ਕੁਝ ਦੀ ਤਿਆਰੀ ਹੋ ਚੁੱਕੀ ਹੈ।

ਮਾਨ ਨੇ ਕਿਹਾ ਕਿ ਇੰਨੇ ਪੁਖਤਾ ਢੰਗ ਨਾਲ ਕਾਰਵਾਈ ਕਰਾਂਗੇ ਕਿ ਉਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਰੋਡ ਸ਼ੋਅ ਦੌਰਾਨ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ CM ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ‘ਤੇ ਵੀ ਤੰਜ ਕਸਿਆ। ਉਨ੍ਹਾਂ ਕਿਹਾ ਕਿ ਸਿਮਰਨਜੀਤ ਮਾਨ ਤਲਵਾਰ ਚੁੱਕ ਕੇ ਘੁੰਮ ਰਹੇ ਹਨ। ਅਸੀਂ ਪਿਆਰ ਤੇ ਤਰੱਕੀ ਦੀ ਗੱਲ ਕਰ ਰਹੇ ਹਾਂ ਤੇ ਉਹ ਤਲਵਾਰ ਦੀ ਗੱਲ ਕਰ ਰਹੇ ਹਨ।

ਇਸ ਤੋਂ ਇਲਾਵਾ CM ਭਗਵੰਤ ਮਾਨ ਨੇ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਾਡੇ ਆਮ ਘਰ ਦੇ ਵਲੰਟੀਅਰ ਗੁਰਮੇਲ ਦੇ ਮੁਕਾਬਲੇ ਕੇਵਲ ਢਿੱਲੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੇ ਸਪੇਨ ਵਿੱਚ 2 ਘਰ ਦੱਸੇ ਹਨ। ਸਪੇਨ ਮਤਲਬ ਡਰੱਗ ਸਮਗਲਿੰਗ ਹੈ। ਅਜਿਹੇ ਲੋਕਾਂ ਦੇ ਘਰ ਹੀ ਉੱਥੇ ਹੁੰਦੇ ਹਨ। ਢਿੱਲੋਂ ਸੰਗਰੂਰ ਵਿੱਚ ਏਅਰਪੋਰਟ ਬਣਾਉਣ ਦੀ ਗੱਲ ਕਰ ਰਹੇ ਹਨ। ਇਹ ਏਅਰਪੋਰਟ ਵੀ ਉਨ੍ਹਾਂ ਦੇ ਹੀ ਕੰਮ ਆਵੇਗਾ।

Facebook Comments

Trending