ਪੰਜਾਬੀ

ਭਾਜਪਾ ਸਮਰਥਕ ਫ਼ਿਰਕਾਪ੍ਰਸਤੀ ਦਾ ਝੂਠਾ ਪ੍ਰਚਾਰ ਕਰ ਰਹੇ ਨੇ – ਕੋਟਲੀ

Published

on

ਖੰਨਾ  :  ਉਦਯੋਗ ਮੰਤਰੀ ਅਤੇ ਕਾਂਗਰਸ ਦੇ ਖੰਨਾ ਤੋਂ ਉਮੀਦਵਾਰ ਗੁਰਕੀਰਤ ਸਿੰਘ ਨੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ।ਜਿਸ ਵਿਚ ਗੁਰਕੀਰਤ ਨੇ ਵਾਰਡ ਨੰ. 12, 15, 19, 26 ਤੋਂ ਇਲਾਵਾ ਗੋਲਡਨ ਗ੍ਰੇਨ ਕਲੱਬ ਅਤੇ ਸਾਗਰ ਰਤਨ ਵਿਖੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ।

ਗੁਰਕੀਰਤ ਨੇ ਕਿਹਾ ਕਿ ਖੰਨਾ ਵਾਸੀਆਂ ਵਲੋਂ ਕਾਂਗਰਸ ਅਤੇ ਮੇਰੇ ਤੇ ਪਿਛਲੇ 10 ਸਾਲ ਪ੍ਰਗਟ ਕੀਤਾ ਹੈ ਜੋ ਹੋਰ ਵਧਿਆ ਹੈ। ਜਿਸ ਕਰ ਕੇ ਇਸ ਵਾਰ ਚੋਣ ਜਿੱਤਣੀ ਹੋਰ ਵੀ ਸੌਖੀ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪਹਿਲਕਦਮੀ ਦੇ ਆਧਾਰ ‘ਤੇ ਖੰਨਾ ਵਿਚ ਮੈਡੀਕਲ ਕਾਲਜ ਦਿੱਤਾ ਜਾਵੇਗਾ।ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ।

ਖੰਨਾ ਵਿਚ ਸਰਕਾਰੀ ਸਕੂਲ ਅਤੇ ਕਾਲਜ ਵੀ ਬਣਾਇਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਅਤੇ ਨਵਦੀਪ ਸ਼ਰਮਾ ਨੇ ਕਿਹਾ ਕਿ ਗੁਰਕੀਰਤ ਦੀ ਲਗਾਤਾਰ ਤੀਸਰੀ ਵਾਰ ਜਿੱਤ ਪੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਮਰਥਕ ਫ਼ਿਰਕਾਪ੍ਰਸਤੀ ਦਾ ਝੂਠਾ ਪ੍ਰਚਾਰ ਕਰ ਰਹੇ ਹਨ। ਜਦੋਂ ਕਿ ‘ਆਪ’ ਦਾ ਗੁਬਾਰਾ ਸਿਰਫ਼ ਹਵਾ ਵਿਚ ਹੀ ਹੈ। ਇਸ ਮੌਕੇ ਅਮਿਤ ਤਿਵਾੜੀ, ਗੁਰਮੁਖ ਸਿੰਘ ਚਾਹਲ, ਮੋਹਣੀ ਸ਼ਰਮਾ, ਬੇਅੰਤ ਸਿੰਘ ਆਦਿ ਹਾਜ਼ਰ ਸਨ।

ਇਸ ਦਰਮਿਆਨ ਅੱਜ ਗੁਰਕੀਰਤ ਸਿੰਘ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਮਲੇਰਕੋਟਲਾ ਰੋਡ ਸਥਿਤ ਕਈ ਪਿੰਡਾਂ ਤੋਂ ਇਲਾਵਾ ਗੋਵਰਧਨ ਗਊਸ਼ਾਲਾ ਨੇੜੇ ਵਿਸ਼ਾਲ ਜਨਤਕ ਮੀਟਿੰਗਾਂ ਵੀ ਕੀਤੀਆਂ ਅਤੇ ਉਨ੍ਹਾਂ ਨੇ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਉਦਯੋਗ ਮੰਤਰੀ ਹੋਣ ਦੇ ਨਾਤੇ ਖੰਨਾ ਦੇ ਫੋਕਲ ਪੁਆਇੰਟ ਲਈ ਕੁੱਝ ਵਿਸ਼ੇਸ਼ ਸੋਚ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.