Connect with us

ਇੰਡੀਆ ਨਿਊਜ਼

10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

Published

on

Big decision of Supreme Court regarding 10th and 12th board exams

ਨਵੀਂ ਦਿੱਲੀ : ਕੋਰੋਨਾ ਕਾਲ ’ਚ ਸਕੂਲਾਂ ਅਤੇ ਕਾਲਜਾਂ ’ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਜਿੱਥੇ ਇਮਤਿਹਾਨ ਆਨਲਾਈਨ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ, ਉੱਥੇ ਹੀ 10ਵੀਂ ਅਤੇ 12ਵੀਂ ਬੋਰਡ ਦੇ ਸਾਰੇ ਇਮਤਿਹਾਨ ਆਫ਼ਲਾਈਨ ਮੋੜ ’ਤੇ ਲਏ ਜਾਣਗੇ।

ਸੁਪਰੀਮ ਕੋਰਟ ਨੇ ਇਸ ਸਾਲ ਸੀ. ਬੀ. ਐੱਸ. ਈ. ਅਤੇ ਕਈ ਹੋਰ ਬੋਰਡ ਵਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੇ ‘ਆਫ਼ਲਾਈਨ ਬੋਰਡ ਇਮਤਿਹਾਨ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਬੁੱਧਵਾਰ ਨੂੰ ਇਨਕਾਰ ਕਰ ਦਿੱਤਾ।

ਜਸਟਿਸ ਏ. ਐੱਮ. ਖਾਨਿਵਲਕਰ, ਜਸਟਿਸ ਦਿਨੇਸ਼ ਮਾਹੇਸ਼ਵਰੀ ਅਤੇ ਜਸਟਿਸ ਸੀ. ਟੀ. ਰਵੀਕੁਮਾਰ ਦੀ ਬੈਂਚ ਨੇ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਨਾਲ ਗਲਤ ਉਮੀਦਾਂ ਅਤੇ ਹਰ ਥਾਂ ਭਰਮ ਫ਼ੈਲਦਾ ਹੈ। ਬੈਂਚ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਝੂਠੀਆਂ ਉਮੀਦਾਂ ਬੱਝਦੀਆਂ ਹਨ, ਸਗੋਂ ਇਮਤਿਹਾਨ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ’ਚ ਵੀ ਭਰਮ ਦੀ ਸਥਿਤੀ ਪੈਦਾ ਹੁੰਦੀ ਹੈ।

ਦਰਅਸਲ ਪਟੀਸ਼ਨ ’ਚ ਸੀ. ਬੀ. ਐੱਸ. ਈ. ਅਤੇ ਹੋਰ ਸਿੱਖਿਆ ਬੋਰਡ ਨੂੰ ਹੋਰ ਮਾਧਿਅਮਾਂ ਨਾਲ ਇਮਤਿਹਾਨ ਲੈਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ। ਸੀ. ਬੀ. ਐੱਸ. ਈ. ਅਤੇ ਹੋਰ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਲਈ ‘ਆਫ਼ਲਾਈਨ’ ਮਾਧਿਅਮ ਤੋਂ ਬੋਰਡ ਇਮਤਿਹਾਨ ਕਰਾਉਣ ਦਾ ਪ੍ਰਸਤਾਵ ਦਿੱਤਾ ਹੈ। ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਜਮਾਤਾਂ ਲਈ 26 ਅਪ੍ਰੈਲ ਨੂੰ ਬੋਰਡ ਇਮਤਿਹਾਨ ਕਰਾਉਣ ਦਾ ਫ਼ੈਸਲਾ ਕੀਤਾ ਹੈ।

 

 

Facebook Comments

Trending