ਧਰਮ

ਨਾਮਧਾਰੀ ਪੰਥ ਵਲੋਂ ਕਰਵਾਇਆ ਭਾਰਤੀ ਧਰਮ ਏਕਤਾ ਸੰਮੇਲਨ

Published

on

ਲੁਧਿਆਣਾ : ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੇ ਉੱਦਮ ਸਦਕਾ ਕਾਲਨੌਰ (ਪੰਜਾਬ) ਵਿਖ਼ੇ ਹੋਲੇ ਮਹੱਲੇ ਸਮੇਂ ਸੰਸਾਰ ਦਾ ਪਹਿਲਾ ਧਰਮ ਏਕਤਾ ਸੰਮੇਲਨ ਕਰਵਾਇਆ ਗਿਆ। ਨਾਮਧਾਰੀਆਂ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ‘ਭਾਰਤੀ ਧਰਮ ਸੰਮੇਲਨ” ਕਰਵਾ ਕੇ ਭਾਰਤ ਦੇ ਚੌਹਾਂ ਧਰਮਾਂ ਨੂੰ ਇਕੱਠੇ ਕਰਨ ਦੀ ਪਹਿਲ ਕੀਤੀ ਹੈ।

ਚਾਰੇ ਧਰਮ ਆਚਾਰਿਆਂ ਨੇ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਕੀਤੇ ਏਕਤਾ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਪੂਰਨ ਰੂਪ ਵਿਚ ਸਮਰਥਨ ਦਿੱਤਾ। ਇਸ ਮੌਕੇ ਤੇ ਬੋਲਦਿਆਂ ਹੋਇਆਂ ਮਹੰਤ ਸ੍ਰੀ ਬੰਸੀ ਦਾਸ ਜੀ ਮਹਾਰਾਜ ਨੇ ਕਿਹਾ ਕਿ ਸਾਡੇ ਚੌਹਾਂ ਧਰਮਾਂ ਦੀਆਂ ਬਹੁਤ ਸਾਰੀਆਂ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ। ਪਰਮ ਪੂਜਯ ਦਲਾਈ ਲਾਮਾ ਦੇ ਪ੍ਰਮੁੱਖ ਸਿਸ਼ ਸ੍ਰੀ ਟੇਨਜਿਨ ਸ਼ਿਵਾਂਗ, ਲਾਹੌਲ ਸਪਿਤੀ ਤੋਂ ਇੰਨਾ ਲੰਬਾ ਸਫ਼ਰ ਕਰਕੇ ਉਚੇਚਾ ਪਧਾਰੇ ਸੀ। ਉਹਨਾਂ ਨੇ ਵੀ ਆਪਣੇ ਬਚਨਾਂ ਵਿਚ “ਭਾਰਤੀ ਧਰਮ ਏਕਤਾ ਦਾ ਪੂਰਨ ਸਮਰਥਨ ਕਰਦੇ ਹੋਏ ਬੁੱਧ ਧਰਮ ਵਲੋਂ ਵੀ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

ਉਹਨਾਂ ਨੂੰ ਭਾਵੇਂ ਹਿੰਦੀ ਘੱਟ ਬੋਲਣੀ ਆਉਂਦੀ ਸੀ ਫਿਰ ਵੀ ਆਪਣੇ ਭਾਵ ਹਿੰਦੀ ਵਿਚ ਪ੍ਰਗਟ ਕੀਤੇ। ਜੈਨ ਮੁਨੀ ਪਰਮ ਪੂਜਯ ਪਿਯੂਸ਼ ਜੀ ਮਹਾਰਾਜ ਸਿਹਤ ਨਾ ਠੀਕ ਹੋਣ ਕਰਕੇ ਆਪ ਨਹੀਂ ਆ ਸਕੇ ਪਰੰਤੂ ਉਹਨਾਂ ਨੇ ਆਪਣੇ ਖਾਸ ਸੇਵਕ ਸ੍ਰੀ ਵਿਮਲ ਜੈਨ ਨੂੰ ਭੇਜਿਆ। ਉਹਨਾਂ ਨੇ ਜੈਨ ਮੁਨੀ ਜੀ ਮਹਾਰਾਜ ਅਤੇ ਜੈਨ ਧਰਮ ਵਲੋਂ ਵੀ ਹਰ ਪ੍ਰਕਾਰ ਦਾ ਸਮਰਥਨ ਕਰਨ ਦਾ ਆਸ਼ਵਾਸ਼ਨ ਦਿੱਤਾ।

ਇਸ ਮਹਾਨ ਸਮਾਗਮ ਦੀ ਸਮਾਪਤੀ ਕਰਨ ਵਾਸਤੇ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ “ਅਸੀਂ ਨਾਮਧਾਰੀ ਰਾਸ਼ਟਰਵਾਦੀ ਹਾਂ ਅਤੇ ਰਾਸ਼ਟਰਵਾਦੀ ਹੋਣ ਦੇ ਨਾਤੇ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਧਰਮਾਂ ਦੀ ਰੱਖਿਆ ਕਰਨਾ ਸਾਡੇ ਗੁਰੂ ਜੀ ਦਾ ਆਦੇਸ਼ ਹੈ ਅਤੇ ਸਾਡਾ ਪਰਮ ਕਰਤੱਵ ਹੈ। ਕੋਈ ਵੀ ਦੇਸ਼, ਧਰਮ, ਸੰਸਕ੍ਰਿਤੀ, ਭਾਸ਼ਾ ਅਤੇ ਦੇਸ਼ ਰਾਜ ਨੂੰ ਵੱਖੋ-ਵੱਖ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਪੰਜੇ ਵਸਤੂਆਂ ਆਤਮ-ਨਿਰਭਰ ਨਹੀਂ ਹਨ ਅਤੇ ਇੱਕ-ਦੂਜੇ ਨਾਲ ਓਤ-ਪੋਤ ਹਨ।

 

 

 

Facebook Comments

Trending

Copyright © 2020 Ludhiana Live Media - All Rights Reserved.