ਪੰਜਾਬੀ
ਸਵਰਾ ਭਾਸਕਰ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਵਾਇਰਲ, ਸੋਬਰ ਲੁੱਕ ਨੇ ਖਿੱਚਿਆ ਲੋਕਾਂ ਦਾ ਧਿਆਨ
Published
2 years agoon

ਅਦਾਕਾਰਾ ਸਵਰਾ ਭਾਸਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਫਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਫ਼ਿਲਮ ‘ਵੀਰੇ ਦੀ ਵੈਡਿੰਗ’ ਤੋਂ ਨਾਮਣਾ ਖੱਟਣ ਵਾਲੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਅਹਿਮਦ ਨੂੰ ਟੈਗ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਫਹਾਦ ਅਹਿਮਦ ਸਮਾਜਵਾਦੀ ਪਾਰਟੀ ਦੀ ਯੂਥ ਬ੍ਰਾਂਚ ‘ਸਮਾਜਵਾਦੀ ਯੁਵਜਨ ਸਭਾ’ ਦੇ ਸੂਬਾ ਪ੍ਰਧਾਨ ਹਨ।
ਦੱਸ ਦਈਏ ਕਿ ਸਵਰਾ ਭਾਸਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 2 ਮਿੰਟ 4 ਸੈਕਿੰਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਰਾਹੀਂ ਉਸ ਨੇ ਦੱਸਿਆ ਕਿ ਕਿਵੇਂ ਦੋਵਾਂ ਨੇ ਇਕੱਠੇ ਕਈ ਅੰਦੋਲਨਾਂ ‘ਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਕਿਵੇਂ ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ‘ਚ ਬਦਲ ਗਈ। ਅੱਜ ਉਨ੍ਹਾਂ ਦਾ ਰਿਸ਼ਤਾ ਇਸ ਮੁਕਾਮ ‘ਤੇ ਪਹੁੰਚ ਗਿਆ।
ਵੀਡੀਓ ਪੋਸਟ ਕਰਦੇ ਹੋਏ ਸਵਰਾ ਭਾਸਕਰ ਨੇ ਫਹਾਦ ਜ਼ੀਰਾਰ ਅਹਿਮਦ ਲਈ ਇੱਕ ਨੋਟ ਸਾਂਝਾ ਕੀਤਾ, ਜਿਸ ‘ਚ ਉਸ ਨੇ ਲਿਖਿਆ, ”ਕਈ ਵਾਰ ਤੁਸੀਂ ਉਸ ਚੀਜ਼ ਦੀ ਦੂਰ-ਦੂਰ ਤੱਕ ਖੋਜ ਕਰਦੇ ਹੋ ਜੋ ਤੁਹਾਡੇ ਕੋਲ ਹੈ। ਅਸੀਂ ਪਿਆਰ ਦੀ ਤਲਾਸ਼ ਕਰ ਰਹੇ ਸੀ ਪਰ ਸਾਨੂੰ ਪਹਿਲਾਂ ਦੋਸਤੀ ਮਿਲੀ ਅਤੇ ਫਿਰ ਅਸੀਂ ਇੱਕ ਦੂਜੇ ਨੂੰ ਲੱਭ ਲਿਆ। ਮੇਰੇ ਦਿਲ ‘ਚ ਤੁਹਾਡਾ ਸੁਆਗਤ ਹੈ ਫਹਾਦ ਜ਼ੀਰਾਰ ਅਹਿਮਦ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਵਰਾ ਭਾਸਕਰ ਦੇ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਰਿਸ਼ਤੇ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਦੋਵਾਂ ਦੀ ਮੁਲਾਕਾਤ ਫ਼ਿਲਮ ‘ਰਾਂਝਣਾ’ ਦੇ ਸੈੱਟ ‘ਤੇ ਹੋਈ ਸੀ। ਕਿਹਾ ਜਾਂਦਾ ਹੈ ਕਿ ਸਵਰਾ ਅਤੇ ਹਿਮਾਂਸ਼ੂ ਨੇ ਇਕ-ਦੂਜੇ ਨੂੰ 5 ਸਾਲ ਤੱਕ ਡੇਟ ਕੀਤਾ ਸੀ ਪਰ ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਸਾਲ 2019 ‘ਚ ਸਵਰਾ ਅਤੇ ਹਿਮਾਂਸ਼ੂ ਦਾ ਆਪਸੀ ਸਹਿਮਤੀ ਨਾਲ ਬ੍ਰੇਕਅੱਪ ਹੋ ਗਿਆ।
You may like
-
ਮੈਰਿਜ ਪੈਲੇਸ ‘ਚ ਚੱਲ ਰਹੇ ਵਿਆਹ ਦੌਰਾਨ ਮਚ ਗਈ ਭਗਦੜ, ਪੜ੍ਹੋ ਪੂਰੀ ਖ਼ਬਰ
-
ਵਿਆਹ ‘ਚ ਸ਼ਾਮਲ ਹੋਣ ਆਏ ਪਰਿਵਾਰ ਦੇ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ, ਅਜਿਹਾ ਕੁਝ ਵਾਪਰਿਆ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ
-
ਲੇਹ-ਲਦਾਖ ‘ਚ ਪੰਜਾਬ ਫੌਜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ
-
ਕਲਾ ਜਠੇੜੀ ਤੇ ਮੈਡਮ ਮਿੰਜ ਦਾ ਹੋਇਆ ਵਿਆਹ, ਫੋਟੋ ਆਈ ਸਾਹਮਣੇ, ਵਿਆਹ ਵਿੱਚ 70 ਮਹਿਮਾਨ ਤੇ 250 ਪੁਲਿਸ ਮੁਲਾਜ਼ਮ ਰਹੇ ਮਜੂਦ
-
ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ
-
ਸਾਦਾ ਨਹੀਂ ਸਗੋਂ ਧੂਮ-ਧਾਮ ਨਾਲ ਹੋਵੇਗਾ ਪਰਿਣੀਤੀ ਤੇ ਰਾਘਵ ਚੱਢਾ ਦਾ ਵਿਆਹ