Connect with us

ਪੰਜਾਬ ਨਿਊਜ਼

ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ ਦਰਜ, ਕਣਕ ਦੀ ਫ਼ਸਲ ਨੂੰ ਹੋ ਸਕਦੈ ਨੁਕਸਾਨ

Published

on

Due to the rise in temperature due to sunshine, the wheat crop may be damaged

ਲੁਧਿਆਣਾ : ਪੰਜਾਬ ’ਚ ਮੌਸਮ ਦਾ ਮਿਜਾਜ਼ ਬਦਲਣ ਅਤੇ ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ’ਤੇ ਦੋ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ਜ਼ਿਆਦਾ ਰਿਹਾ। ਵੀਰਵਾਰ ਨੂੰ ਫ਼ਰੀਦਕੋਟ ਸਭ ਤੋਂ ਜ਼ਿਆਦਾ ਗਰਮ ਰਿਹਾ, ਜਿੱਥੇ ਦਿਨ ਦਾ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ’ਤੇ ਤਾਪਮਾਨ 26 ਤੋਂ 28 ਡਿਗਰੀ ਦਰਮਿਆਨ ਰਿਹਾ।

ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਗਰਮੀ ’ਚ ਇਜ਼ਾਫ਼ਾ ਹੋਇਆ ਤਾਂ ਖੇਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 25.7 (ਆਮ ਨਾਲੋਂ 3.5 ਡਿਗਰੀ ਜ਼ਿਆਦਾ), ਲੁਧਿਆਣਾ ’ਚ 26.9 (ਆਮ ਨਾਲੋਂ 4.6 ਡਿਗਰੀ ਜ਼ਿਆਦਾ), ਪਟਿਆਲਾ ’ਚ 26.4 (ਆਮ ਨਾਲੋਂ 4.00 ਡਿਗਰੀ ਜ਼ਿਆਦਾ), ਬਠਿੰਡਾ ’ਚ 27.6 (ਆਮ ਨਾਲੋਂ 5.1 ਡਿਗਰੀ ਜ਼ਿਆਦਾ) ਦਰਜ ਕੀਤਾ ਗਿਆ।

Facebook Comments

Trending