Connect with us

ਪੰਜਾਬੀ

ਸਾਦਾ ਨਹੀਂ ਸਗੋਂ ਧੂਮ-ਧਾਮ ਨਾਲ ਹੋਵੇਗਾ ਪਰਿਣੀਤੀ ਤੇ ਰਾਘਵ ਚੱਢਾ ਦਾ ਵਿਆਹ

Published

on

Parineeti and Raghav Chadha's wedding will be not simple but with pomp

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਰਾਜਨੇਤਾ ਰਾਘਵ ਚੱਢਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ। ਹਾਲ ਹੀ ’ਚ 13 ਮਈ ਨੂੰ ਦੋਵਾਂ ਦੀ ਮੰਗਣੀ ਹੋਈ ਸੀ। ਇਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਸੰਭਾਵਨਾ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅਕਤੂਬਰ 28 ਅਤੇ 29 ਨੂੰ ਵਿਆਹ ਦੇ ਬੰਧਨ ’ਚ ਬੱਝ ਸਕਦੇ ਹਨ। ਕੁੜਮਾਈ ਤੋਂ ਬਾਅਦ ਦੋਵਾਂ ਨੂੰ ਕਈ ਥਾਵਾਂ ’ਤੇ ਲਗਾਤਾਰ ਇਕੱਠੇ ਦੇਖਿਆ ਜਾ ਰਿਹਾ ਹੈ। ਮਈ ਮਹੀਨੇ ’ਚ ਉਨ੍ਹਾਂ ਨੂੰ ਜੈਪੁਰ ਏਅਰਪੋਰਟ ’ਤੇ ਵੀ ਦੇਖਿਆ ਗਿਆ ਸੀ। ਇਸ ਦੌਰਾਨ ਉਹ ਉਦੈਪੁਰ ’ਚ ਵੀ ਦੇਖੇ ਗਏ ਸਨ।

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ਲਈ ਰਾਜਸਥਾਨ ’ਚ ਡੈਸਟੀਨੇਸ਼ਨ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੂਤਰ ਦੱਸ ਰਹੇ ਹਨ ਕਿ ਉਦੈਪੁਰ ਦੇ ਓਬਰਾਏ ਉਦੈਵਿਲਾਸ ਵਿਖੇ ਵਿਆਹ ਦੇ ਆਯੋਜਨ ਲਈ ਚਰਚਾ ਸੁਣਨ ਨੂੰ ਮਿਲੀ ਸੀ ਪਰ ਪਤਾ ਲੱਗਿਆ ਹੈ ਕਿ ਹੁਣ ਵੀ ਆਯੋਜਨ ਲਈ ਸਥਾਨ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਉਦੈ ਵਿਲਾਸ ’ਚ ਕਮਰਿਆਂ ਦੇ ਛੋਟੇ ਹੋਣ ਅਤੇ ਘੱਟ ਗਿਣਤੀ ਨੂੰ ਲੈ ਕੇ ਕੁਝ ਸਮੱਸਿਆ ਆਈ ਹੈ।

ਜ਼ਿਕਰਯੋਗ ਹੈ ਕਿ ਉਦੈ ਵਿਲਾਸ ’ਚ 87 ਕਮਰੇ ਹਨ ਪਰ ਦੋਵਾਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਇਨ੍ਹਾਂ ਕਮਰਿਆਂ ’ਚ ਅਡਜਸਟ ਹੋਣ ਨੂੰ ਲੈ ਕੇ ਸਮੱਸਿਆ ਆ ਸਕਦੀ ਸੀ, ਜਿਸ ਕਾਰਨ ਅਜੇ ਤੱਕ ਉਦੈ ਵਿਲਾਸ ਨੂੰ ਫਾਈਨਲ ਨਹੀਂ ਕੀਤਾ ਗਿਆ।

ਸੂਤਰ ਦੱਸ ਰਹੇ ਹਨ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਪਰਿਵਾਰ ਵੱਲੋਂ ਤਾਜ ਲੇਕ ਪੈਲੇਸ ਨੂੰ ਵੀ ਧਿਆਨ ’ਚ ਰੱਖਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਸ ਨੂੰ ਵੀ ਸ਼ਾਰਟ ਲਿਸਟ ਨਹੀਂ ਕੀਤਾ ਗਿਆ ਹੈ, ਜਿਸ ਤਰ੍ਹਾਂ ਹੋਰ ਕਮਰਿਆਂ ਵਾਲੇ ਪੈਲੇਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਉਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵਿਆਹ ਸਮਾਰੋਹ ਸਾਦਾ ਨਹੀਂ ਹੋਣ ਵਾਲਾ ਹੈ, ਸਗੋਂ ਦੋਵਾਂ ਵੱਲੋਂ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਲੰਮੀ ਸੂਚੀ ਹੈ, ਜਿਸ ਕਾਰਨ ਉਨ੍ਹਾਂ ਨੂੰ ਠਹਿਰਾਉਣ ਲਈ ਜ਼ਿਆਦਾ ਕਮਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਰਾਘਵ ਅਤੇ ਪਰਿਣੀਤੀ ਦੇ ਵਿਆਹ ਸਮਾਰੋਹ ਦੌਰਾਨ 2 ਵੱਖ-ਵੱਖ ਪ੍ਰੋਗਰਾਮ ਹੋਣਗੇ। ਵਿਆਹ ਸਮਾਰੋਹ ਤੋਂ ਬਾਅਦ ਰਿਸੈਪਸ਼ਨ ਵੱਖਰੇ ਤੌਰ ’ਤੇ ਰੱਖੀ ਜਾਵੇਗੀ। ਸੂਤਰ ਰਿਸੈਪਸ਼ਨਾਂ ਦੀ ਗਿਣਤੀ ਵੀ 2 ਦੱਸ ਰਹੇ ਹਨ, ਜਿਸ ’ਚ ਇਕ ’ਚ ਪਰਿਣੀਤੀ ਅਤੇ ਰਾਘਵ ਦੇ ਕਰੀਬੀ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਦੇ ਅੰਬਾਲਾ ਅਤੇ ਚੰਡੀਗੜ੍ਹ ’ਚ ਕਾਫੀ ਵੱਡੀ ਰਿਸ਼ਤੇਦਾਰੀ ਹੈ, ਜਦੋਂਕਿ ਦੂਜਾ ਰਿਸੈਪਸ਼ਨ ਮੁੰਬਈ ’ਚ ਹੋਵੇਗਾ, ਜਿਸ ’ਚ ਬਾਲੀਵੁੱਡ ਨਾਲ ਜੁੜੇ ਲੋਕ ਸ਼ਿਰਕਤ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਜੈਪੁਰ ਅਤੇ ਉਦੈਪੁਰ ’ਚ ਆਯੋਜਨ ਫਾਈਨਲ ਕਰਨ ਦੇ ਨਾਲ-ਨਾਲ ਪਰਿਣੀਤੀ ਅਤੇ ਰਾਘਵ ਇਕੱਠੇ ਸਮਾਂ ਬਿਤਾ ਰਹੇ ਹਨ। ਹਾਲ ਹੀ ’ਚ ਉਨ੍ਹਾਂ ਦੀ ਲੰਡਨ ਦੀ ਇਕ ਤਸਵੀਰ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਵੀ ਉਨ੍ਹਾਂ ਦੇ ਚਾਹਨ ਵਾਲਿਆਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ। ਇਸ ਤੋਂ ਪਹਿਲਾਂ ਰਾਘਵ ਅਤੇ ਪਰਿਣੀਤੀ ਨੇ ਮੋਹਾਲੀ ’ਚ ਆਈ. ਪੀ. ਐੱਲ. ਮੈਚ ਵੀ ਦੇਖਿਆ ਸੀ।

 

Facebook Comments

Trending