ਪੰਜਾਬੀ

ਸਪਰਿੰਗ ਡੇਲ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਸਨਮਾਨਿਤ

Published

on

ਲੁਧਿਆਣਾ : ਸੀਨੀਅਰ ਸਿਟੀਜ਼ਨ ਕੇਅਰ ਫਾਊਂਡੇਸ਼ਨ ਵੱਲੋਂ ‘ਸੀਨੀਅਰ ਸਿਟੀਜ਼ਨ ਡੇਅ’ ਮੌਕੇ ਸਪਰਿੰਗ ਡੇਲ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਬਲਕਾਰ ਸਿੰਘ ਸੰਧੂ ਮੇਅਰ, ਪ੍ਰੋ ਹਰਮਿੰਦਰ ਸਿੰਘ ਬੇਦੀ, ਸ ਗੁਰਭਜਨ ਸਿੰਘ ਗਿੱਲ, ਕੇਵਲ ਛਾਬੜਾ, ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਯਸ਼ਪਾਲ ਬਾਂਗੀਆ ਅਤੇ ਹੋਰ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਇਹ ਸਨਮਾਨ ਪ੍ਰਾਪਤ ਕਰਨ ਦੀ ਖ਼ੁਸ਼ੀ ਸਟਾਫ਼ ਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ । ਇਸ ਮੌਕੇ ਡਾਇਰੈਕਟਰ ਸ੍ਰੀ ਮਨਦੀਪ ਵਾਲੀਆ ਅਤੇ ਸ੍ਰੀਮਤੀ ਕਮਲ ਪ੍ਰੀਤ ਕੌਰ ਨੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨਾਲ ਮਿਲ ਕੇ ਚੇਅਰਪਰਸਨ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਉਸ ਵੱਲੋਂ ਕੀਤੀ ਮਿਹਨਤ ਬਾਰੇ ਯਾਦ ਕਰਵਾਇਆ।

 

Facebook Comments

Trending

Copyright © 2020 Ludhiana Live Media - All Rights Reserved.