Connect with us

ਅਪਰਾਧ

ਹਥਿਆਰਬੰਦ ਲੁਟੇਰੇ ਠੇਕੇ ਦੇ ਕਰਿੰਦੇ ਤੋਂ ਹਜ਼ਾਰਾਂ ਰੁਪਏ ਤੇ ਸ਼ਰਾਬ ਲੁੱਟ ਕੇ ਫ਼ਰਾਰ

Published

on

Armed robbers looted thousands of rupees worth of liquor from the contractor

ਲੁਧਿਆਣਾ :  ਹੰਬੜਾਂ ਰੋਡ ‘ਤੇ ਪਿੰਡ ਬੀਰਮੀ ਨੇੜੇ ਚਾਰ ਹਥਿਆਰਬੰਦ ਕਾਰ ਸਵਾਰ ਲੁਟੇਰੇ ਇਕ ਠੇਕੇ ਦੇ ਕਰਿੰਦੇ ਤੋਂ ਹਜ਼ਾਰਾਂ ਦੀ ਨਕਦੀ ਅਤੇ ਸ਼ਰਾਬ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਨੂੰ ਵਾਪਰੀ ਜਦੋਂ ਪਿੰਡ ਬੀਰਮੀ ਨੇੜੇ ਸਥਿਤ ਠੇਕੇ ਦੇ ਚਾਰ ਕਾਰ ਸਵਾਰ ਲੁਟੇਰੇ ਆਏ ਅਤੇ ਉਨ੍ਹਾਂ ਨੇ ਉੱਥੇ ਮੌਜੂਦ ਕਰਿੰਦੇ ਰਾਏ ਭਾਨ ਪਾਸੋਂ ਸ਼ਰਾਬ ਦੀ ਪੇਟੀ ਦੀ ਮੰਗ ਕੀਤੀ।

ਜਦੋਂ ਰਾਏ ਭਾਨ ਨੇ 6 ਬੋਤਲਾਂ ਉਸ ਬਰਾਂਡ ਦੀਆਂ ਹੋਣ ਬਾਰੇ ਦੱਸਿਆ ਤਾਂ ਇਨ੍ਹਾਂ ਕਥਿਤ ਦੋਸ਼ੀਆਂ ‘ਚੋਂ ਇਕ ਨੇ ਆਪਣੇ ਪਾਸ ਰੱਖੀ ਪਸਤੌਲ ਕੱਢ ਲਈ ਅਤੇ ਕਰਿੰਦੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਦਰਾਜ ਵਿਚ ਪਈ ਪੰਜ ਹਜ਼ਾਰ ਦੀ ਨਕਦੀ ਅਤੇ 6 ਬੋਤਲਾਂ ਸ਼ਰਾਬ ਦੀਆਂ ਲੁੱਟ ਕੇ ਫ਼ਰਾਰ ਹੋ ਗਏ।

ਰਾਏ ਭਾਨ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਉਥੇ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ।

Facebook Comments

Trending