Connect with us

ਪੰਜਾਬੀ

ਜਨਤਾ ਨੇ ਕਾਂਗਰਸ ਦੇ ਭਿ੍ਸ਼ਟ ਸ਼ਾਸਨ ਨੂੰ ਉਖਾੜ ਸੁੱਟਣ ਦਾ ਮਨ ਬਣਾਇਆ – ਵਿਧਾਇਕ ਬੈਂਸ

Published

on

The people made up their minds to overthrow the corrupt Congress regime - MLA Bains

ਲੁਧਿਆਣਾ :   ਪਿਛਲੇ ਦਹਾਕੇ ਦੌਰਾਨ ਸੂਬੇ ਦੀ ਸੱਤਾ ਆਗੂਆਂ ਦੇ ਹੱਥ ‘ਚ ਨਹੀਂ, ਸਗੋਂ ਮਾਫੀਆਂ ਦੇ ਹੱਥ ਵਿਚ ਰਹੀ ਹੈ। ਕੋਈ ਰੇਤ ਮਾਫੀਆ ਚਲਾ ਰਿਹਾ ਸੀ ਤਾਂ ਕੋਈ ਭੂ ਮਾਫੀਆ ਮੰਤਰੀ ਬਣੇ ਬੈਠੇ ਸਨ ਅਤੇ ਜਨਤਾ ਦੀ ਸੁਣਨ ਵਾਲਾ ਕੋਈ ਨਹੀ ਸੀ। ਇਸ ਲਈ ਹੁਣ ਜਨਤਾ ਨੇ ਕਾਂਗਰਸ ਦੇ ਭਿ੍ਸ਼ਟ ਸ਼ਾਸਨ ਨੂੰ ਉਖਾੜ ਸੁੱਟਣ ਦਾ ਮਨ ਬਣਾ ਲਿਆ ਹੈ।

ਇਹ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 41 ਸਾਹਿਬਜਾਦਾ ਅਜੀਤ ਸਿੰਘ ਨਗਰ ‘ਚ ਇਲਾਕਾ ਕੌਂਸਲਰ ਸਿਕੰਦਰ ਸਿੰਘ ਪੰਨੂ ਦੀ ਅਗਵਾਈ ‘ਚ ਵਾਰਡ ਵਾਸੀਆਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਜੇ ਵੀ ਨਹੀਂ ਦੱਸ ਸਕਦੇ ਕਿ ਉਨ੍ਹਾਂ ਦੇ ਰਿਸ਼ਤੇਦਾਰਾ ਦੇ ਘਰੋਂ ਮਿਲ ਰਹੇ ਕਰੋੜਾਂ ਰੁਪਏ ਕਿਥੋਂ ਆਏ ਸਨ।

ਇਹ ਸਭ ਜਨਤਾ ਦੀ ਲੁੱਟ ਦਾ ਪੈਸਾ ਹੈ ਅਤੇ ਸਿਰਫ 10 ਕਰੋੜ ਹੀ ਨਹੀਂ ਜੇਕਰ ਸਾਰੇ ਆਗੂਆਂ ਦੀ ਜਾਂਚ ਕੀਤੀ ਜਾਵੇ ਤਾਂ ਕਈ 100 ਕਰੌੜ ਰੁਪਏ ਨਿਕਲਣਗੇ। ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੇ ਵਿਧਾਇਕ ਬੈਂਸ ਦਾ ਹਲਕੇ ‘ਚ ਵਿਕਾਸ ਕਰਵਾਉਣ ਬਦਲੇ ਸਨਮਾਨਿਤ ਕੀਤਾ।

ਇਸ ਮੌਕੇ ਰਾਜਿੰਦਰ ਸ਼ਰਮਾ, ਮੋਤੀ ਲਾਲ, ਰਾਕੇਸ਼ ਕੁਮਾਰ, ਹਨੀ ਮੇਹਤਾ, ਅਸ਼ੋਕ ਜੈਨ, ਸੇਵਕ ਸਿੰਘ, ਅਕਸ਼ੇ ਕੁਮਾਰ, ਅਮਰੀਕ ਸਿੰਘ, ਤਰੁਣ ਅਰੌੜਾ, ਹਰਦੀਪ ਸਿੰਘ ਸਮੇਤ ਵਾਰਡ ਵਾਸੀ ਹਾਜ਼ਰ ਸਨ।

Facebook Comments

Trending