ਪੰਜਾਬੀ
ਬਲਿਹਾਰੀ ਕੁਦਰਤ ਵਸਿਆ ਸਿਰਲੇਖ ਅਧੀਨ ਪੀ ਏ ਯੂ ਐਨ ਐਸ ਐਸ ਦਾ ਕੀਤਾ ਸਲਾਨਾ ਸਮਾਗਮ
Published
2 years agoon

ਲੁਧਿਆਣਾ : ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਨਿਰਮਲ ਸਿੰਘ ਜੌੜਾ ਦੀ ਅਗਵਾਈ ਹੇਠ ਪੀ ਏ ਯੂ ਐਨ ਐਸ ਐਸ ਸੈੱਲ ਦੇ ਸਾਲਾਨਾ ਪ੍ਰੋਗਰਾਮ ਦੌਰਾਨ ਬਲਿਹਾਰੀ ਕੁਦਰਤ ਵਸਿਆ ਸਿਰਲੇਖ ਅਧੀਨ ਵਾਤਾਵਰਨ ਦੀ ਸ਼ੁੱਧਤਾ ਅਤੇ ਸੁਰੱਖਿਆ ਲਈ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮਾਨਯੋਗ ਰਾਜ ਸਭਾ ਮੈਂਬਰ ਅਤੇ ਉਘੇ ਵਾਤਾਵਰਨ ਪ੍ਰੇਮੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਕਟਰ ਸਤਿਬੀਰ ਸਿੰਘ ਗੋਸਲ, ਮਾਨਯੋਗ ਵਾਈਸ-ਚਾਂਸਲਰ ਪੀਏਯੂ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ, ਮੁਖੀ ਸਾਹਿਬਾਨ ਅਤੇ ਸਟਾਫ ਨੇ ਹਾਜਰੀ ਲਵਾਈ। ਡਾਕਟਰ ਨਿਰਮਲ ਸਿੰਘ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਪੀਏਯੂ, ਲੁਧਿਆਣਾ ਵੱਲੋਂ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਭਵਿੱਖ ਵਿਚ ਵੀ ਅਜਿਹੀਆਂ ਮਿਲਨੀਆ ਦਾ ਇਕਰਾਰ ਕੀਤਾ।

ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਭਾਸ਼ਨ ਵਿੱਚ ਬੋਲਦਿਆ ਵਾਤਾਵਰਣ ਦੀ ਸ਼ੁੱਧਤਾ, ਪਾਣੀ ਸਰੋਤਾਂ ਦੀ ਸਾਫ਼-ਸਫ਼ਾਈ ਵੱਲ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਐਨ ਐਸ ਐਸ ਵਲੰਟੀਅਰਾਂ ਨੂੰ ਸਮਾਜ ਸੇਵੀ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਜਲ ਸਰੋਤਾਂ ਵਿਚ ਮਿਲਾਏ ਜਾ ਰਹੇ ਹਾਨੀਕਾਰਕ ਰਸਾਇਣਾਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਸਭਨਾਂ ਨੂੰ ਪਵਨ ਗੁਰੂ ਪਾਣੀ ਪਿਤਾ ਅਧੀਨ ਵਾਤਾਵਰਨ ਪ੍ਰਤੀ ਕੰਮ ਕਰਨ ਦਾ ਸੰਦੇਸ਼ ਦਿੱਤਾ।

ਡਾਕਟਰ ਸਤਿਬੀਰ ਸਿੰਘ ਗੋਸਲ ਉਪ ਕੁਲਪਤੀ ਪੀਏਯੂ ਨੇ ਕਲੀਨ ਅਤੇ ਗਰੀਨ ਡਰਾਈਵ ਬਾਰੇ ਜਿਕਰ ਕੀਤਾ ਅਤੇ ਯੂਨੀਵਰਸਿਟੀ ਵਿੱਚ ਵਾਤਾਵਰਣ ਸੰਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਵਿਦਿਆਰਥੀਆ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਕਿਹਾ। ਉਹਨਾਂ ਨੇ ਪੀਏਯੂ ਦੀ ਹਰਿਆਲੀ ਨੂੰ ਲੁਧਿਆਣਾ ਸ਼ਹਿਰ ਦੇ ਫੇਫੜਿਆਂ ਵਜੋਂ ਦੱਸਿਆ ।

ਇਸ ਮੌਕੇ ਐਨ ਐਸ ਐਸ ਕੋਆਰਡੀਨੇਟਰ ਹਰਮੀਤ ਸਰਾਲਚ ਦੇ ਨਾਲ ਐਨ ਐਸ ਐਸ ਪ੍ਰੋਗਰਾਮ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਮਲਪ੍ਰੀਤ ਕੌਰ ਬਰਾੜ, ਡਾਕਟਰ ਕੌਸ਼ਿਕ ਮੰਡਲ, ਡਾਕਟਰ ਦਿਵਿਆ ਉਤਰੇਜਾ ਅਤੇ ਡਾਕਟਰ ਮਨਦੀਪ ਕੌਰ ਆਦਿ ਹਾਜਰ ਸਨ। ਇਹਨਾਂ ਤੋਂ ਇਲਾਵਾ ਡਾਕਟਰ ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ, ਸਰਦਾਰ ਗੁਰਪ੍ਰੀਤ ਸਿੰਘ ਤੂਰ ਸਾਬਕਾ ਆਈ ਜੀ, ਸਰਦਾਰ ਤੇਜ ਪ੍ਰਤਾਪ ਸਿੰਘ ਸੰਧੂ ਫੋਟੋ ਆਰਟਿਸਟ, ਸਰਦਾਰ ਹਰਪਾਲ ਸਿੰਘ ਮਾਂਗਟ ਚੀਫ਼ ਮੈਨੇਜਰ ਬੈਂਕ ਆਫ਼ ਇੰਡੀਆ ਨੇ ਉਚੇਚੇ ਤੌਰ ਤੇ ਪ੍ਰੋਗਰਾਮ ਵਿਚ ਹਾਜਰੀ ਲਵਾਈ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਦੇ ਐਨ.ਐਸ.ਐਸ. ਸੈੱਲ ਵੱਲੋਂ ਇਕ ਸੱਤ-ਰੋਜ਼ਾ ਵਿਸ਼ੇਸ਼ ਕੈਂਪ ਦੀ ਸ਼ੁਰੂਆਤ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ