Connect with us

ਪੰਜਾਬੀ

ਆਰਥਿਕ ਮਸਲਿਆਂ ਦੀ ਮਹੱਤਵਪੂਰਨ ਪੁਸਤਕ ਲੋਕ ਅਰਪਣ

Published

on

An important book on economic issues is Lok Arpan

ਲੁਧਿਆਣਾ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਯੂਨਿਟ ਵੱਲੋਂ ਆਯੋਜਿਤ ਕੀਤੇ ਸਮਾਗਮ ਵਿੱਚ “ਰੀਜੂਵੀਨੇਟਿੰਗ ਪੰਜਾਬ, ਨਿਊ ਵਰਲਡ ਆਡਰ” ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਉਪਰੰਤ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਨੇ ਕਿਹਾ ਕਿ ਇਸ ਪੁਸਤਕ ਦੀ ਹਰ ਰਚਨਾ ਬਹੁਤ ਖ਼ਾਸ ਹੈ ਅਤੇ ਇਸ ਨੂੰ ਦੁਨੀਆ ਦੇ ਹਰ ਉਸ ਹਿੱਸੇ ਤੱਕ ਪਹੁੰਚਾਉਣ ਦੀ ਲੋੜ ਹੈ ਜਿੱਥੇ ਪੰਜਾਬੀ ਵੱਸਦੇ ਹਨ।

ਉਨ੍ਹਾਂ ਕਿਹਾ ਕਿ ਪੁਸਤਕ ਦੀਆਂ 31 ਰਚਨਾਵਾਂ ਵਿੱਚ 12 ਰਚਨਾਵਾਂ ਦਾ ਯੋਗਦਾਨ ਪੀਏਯੂ ਫੈਕਲਟੀ ਅਤੇ ਵਿਦਿਆਰਥੀਆਂ ਨੇ ਦਿੱਤਾ ਹਨ। ਡਾ. ਗੋਸਲ ਨੇ ਸੰਪਾਦਕ ਅਤੇ ਉਨ੍ਹਾਂ ਦੀ ਟੀਮ ਨੂੰ ਅਜਿਹੇ ਮਹੱਤਵਪੂਰਨ ਵਿਸ਼ੇ ‘ਤੇ ਪੁਸਤਕ ਪ੍ਰਕਾਸ਼ਤ ਕਰਨ ਲਈ ਵਧਾਈ ਦਿੱਤੀ ਜੋ ਪੰਜਾਬ ਦੇ ਆਰਥਿਕ ਰੁਤਬੇ ਨੂੰ ਬਰਕਰਾਰ ਰੱਖਣ ਵਿਚ ਬਹੁਤ ਸਹਾਈ ਸਿੱਧ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਸ. ਜਸਪਾਲ ਸਿੰਘ, ਸਾਬਕਾ ਏ.ਜੀ.ਐਮ., ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸੰਪਾਦਿਤ ਕੀਤੀ ਗਈ ਇਸ ਪੁਸਤਕ ਵਿੱਚ ਖੇਤੀ ਜਿਨਸਾਂ, ਤਕਨੀਕ, ਫੂਡ ਪ੍ਰੋਸੈਸੀਇੰਗ, ਸਹਿਕਾਰਤਾ, ਸੈਲਫ ਹੈਲਪ ਕਾਰੋਬਾਰ, ਬਿਜਲੀ, ਪਾਣੀ ਮਸਲੇ, ਬੈਂਕਿੰਗ, ਪੰਜਾਬ ਕਰਜ਼ਾ, ਵਿਦੇਸ਼ੀ ਪ੍ਰਵਾਸ, ਕਰਿਪੋਟੋ ਕਰੰਸੀ, ਵਾਤਾਵਰਨ ਆਦਿ ਬਹੁਤ ਵਿਸ਼ੇ ਡੂੰਘਾਈ ਨਾਲ ਛੂਹੇ ਗਏ ਹਨ।

 ਇਸ ਮੌਕੇ ਉੱਘੇ ਅਰਥ ਸ਼ਾਸਤਰੀ ਡਾ. ਐੱਸ. ਐੱਸ. ਜੌਹਲ ਨੇ ਕਿਹਾ ਕਿ ਹਰ ਉੱਨਤ ਦੇਸ਼ ਦੀ ਉੱਨਤੀ ਕਲਾਸੀਕਲ ਗਰੋਥ ਮਾਡਲ ’ਤੇ ਹੋਈ ਹੈ ਅਤੇ ਸਾਡੀਆਂ ਨੀਤੀਆਂ ਵਿੱਚ ਵਿਆਪਕ ਬਦਲਾਓ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਫਲਸਫਾ ਸਾਂਝੀਵਾਲਤਾ ਦਾ ਹੈ। ਹਰ ਵਿਅਤਕੀ ਤੋਂ ਕੰਮ ਸਮਰੱਥਾ ਮੁਤਾਬਕ ਅਤੇ ਹਰ ਵਿਅਕਤੀ ਨੂੰ ਉਸ ਦੀ ਲੋੜ ਅਨੁਸਾਰ ਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਮਾਡਲ ਬਾਬੇ ਨਾਨਕ ਨੇ ਇੱਕ ਨਮੂਨਾ ਦਿੱਤਾ ਸੀ। ਡਾ. ਨਿਰਮਲ ਜੋੜਾ ਨੇ ਕਿਹਾ ਕਿ ਇਸ ਪੁਸਤਕ ਦੇ ਲੇਖ ਸਾਡੇ ਸਰੀਰ ਅਤੇ ਜ਼ਮੀਰ ਨੂੰ ਹਲੂਣਾ ਮਾਰਨ ਵਾਲੇ ਹਨ।

Facebook Comments

Trending