Connect with us

ਪੰਜਾਬ ਨਿਊਜ਼

ਤਿੰਨ ਦਿਨਾਂ ਤੋਂ ਜਾਰੀ ਬਾਰਿਸ਼ ਮਗਰੋਂ ਸਾਫ ਰਹੇਗਾ ਮੌਸਮ, ਮੁੜ ਵਧੇਗੀ ਗਰਮੀ

Published

on

After three days of continuous rain, the weather will be clear, the heat will increase again

ਲੁਧਿਆਣਾ : ਬੀਤੇ ਤਿੰਨ ਦਿਨਾਂ ਤੋਂ ਜਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਮਗਰੋਂ ਸ਼ੁੱਕਰਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਮੌਸਮ ਵੱਖ-ਵੱਖ ਤਰ੍ਹਾਂ ਦਾ ਰਿਹਾ। ਬਹੁਤੀਆਂ ਥਾਵਾਂ ’ਤੇ ਧੁੱਪ ਨਿਕਲੀ ਰਹੀ ਤੇ ਹਲਕੀ ਹਵਾ ਵੀ ਚੱਲਦੀ ਰਹੀ। ਹਾਲਾਂਕਿ ਤਾਪਮਾਨ ’ਚ ਜ਼ਿਆਦਾ ਵਾਧਾ ਦਰਜ ਨਹੀਂ ਕੀਤਾ ਗਿਆ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਪਵਨੀਤ ਕੌਰ ਕਿੰਗਰਾ ਮੁਤਾਬਕ 22 ਅਪ੍ਰੈਲ ਤੋਂ ਮੌਸਮ ਸਾਫ ਰਹੇਗਾ।

ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸ਼ੁੱਕਰਵਾਰ ਨੂੰ ਫ਼ਰੀਦਕੋਟ ਦਾ ਤਾਪਮਾਨ ਸਭ ਤੋਂ ਵੱਧ 35.5 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਚੰਡੀਗੜ੍ਹ 33.4, ਅੰਮ੍ਰਿਤਸਰ 32.8, ਲੁਧਿਆਣੇ 32.3, ਪਟਿਆਲੇ 35.2, ਬਠਿੰਡਾ 35.0, ਗੁਰਦਾਸਪੁਰ 33.0, ਐਸਬੀਐੱਸ ਨਗਰ 31.8, ਬਰਨਾਲਾ 34.5, ਫਤਹਿਗੜ੍ਹ ਸਾਹਿਬ 34.2, ਫਿਰੋਜ਼ਪੁਰ 33.0, ਹੁਸ਼ਿਆਰਪੁਰ 33.3, ਜਲੰਧਰ 32.4, ਮੋਗਾ 32.8, ਮੋਹਾਲੀ 33.6 ਤੇ ਮੁਕਤਸਰ ’ਚ 33.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Facebook Comments

Trending