Connect with us

ਪੰਜਾਬੀ

ਨਿਫ਼ਟ ਦੇ ਤਿੰਨ ਕੇਂਦਰਾਂ ‘ਤੇ ਸਾਰੇ ਕੋਰਸਾਂ ਦਾ ਦਾਖਲਾ ਪ੍ਰੀਖਿਆ ਦੇ ਆਧਾਰ `ਤੇ ਦਿੱਤਾ ਜਾਵੇਗਾ : ਗੀਤਿਕਾ ਸਿੰਘ

Published

on

Admission of all courses at three NIFT centers will be given on the basis of examination: Geetika Singh

ਲੁਧਿਆਣਾ : ਮਿਸ. ਗੀਤਿਕਾ ਸਿੰਘ ਡਾਇਰੈਕਟਰ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫ਼ਟ) ਨੇ ਬਿਜਨਿਸ ਸੈਂਟਰ ਬਿਲਡਿੰਗ ਫੋਕਲ ਪੁਆਇੰਟ ਵਿਖੇ ਹੋਏ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਨਿਫ਼ਟ ਦੀ ਸਥਾਪਨਾ ਸਰਕਾਰ ਦੁਆਰਾ 1995 ਵਿੱਚ ਮੋਹਾਲੀ ਵਿਖੇ ਕੀਤੀ ਗਈ ਸੀ।

ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਅਧੀਨ ਡਿਜ਼ਾਈਨ, ਪ੍ਰਬੰਧਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਜਿੱਥੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਅਤੇ ਇਸ ਦੇ ਵਿਦਿਅਕ ਪ੍ਰੋਗਰਾਮਾਂ ਤੋਂ ਲਾਭ ਲੈਣ ਲਈ ਦੇਸ਼ ਭਰ ਤੋਂ ਵਿਦਿਆਰਥੀ ਆਉਂਦੇ ਹਨ। ਉਹਨਾਂ ਕਿਹਾ ਕਿ ਇੰਸਟੀਚਿਊਟ ਹਰ ਬੀਤਦੇ ਸਾਲ ਦੇ ਨਾਲ ਨਵੇਂ ਕੋਰਸਾਂ ਨੂੰ ਜੋੜਦਾ ਹੋਇਆ ਅਤੇ ਕੱਪੜਾ ਉਦਯੋਗ ਨਾਲ ਲਗਾਤਾਰ ਮਜ਼ਬੂਤ ਸਬੰਧਾਂ ਨੂੰ ਵਿਕਸਿਤ ਕਰਦਾ ਹੋਇਆ ਅੱਗੇ ਵਧਿਆ ਹੈ।

ਮਿਸ. ਗੀਤਿਕਾ ਸਿੰਘ ਨੇ ਕਿਹਾ ਕਿ ਇਸ ਇੰਸਟੀਚਿਊਟ ਵਿੱਚ 10+2 ਤੋਂ ਬਾਅਦ ਫੈਸ਼ਨ ਡਿਜ਼ਾਈਨ ਵਿੱਚ ਬੀ.ਐਸ.ਸੀ ਜਾਂ 10+2 ਤੋਂ ਬਾਅਦ ਟੈਕਸਟਾਈਲ ਡਿਜ਼ਾਈਨ ਵਿੱਚ ਬੀ.ਐਸ.ਸੀ ਜਾਂ 10+2 ਤੋਂ ਬਾਅਦ ਨਿਟਵੀਅਰ ਡਿਜ਼ਾਈਨ ਅਤੇ ਤਕਨਾਲੋਜੀ ਵਿੱਚ ਬੀ.ਐਸ.ਸੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲੋਜੀ ਵਿੱਚ ਐਮ.ਐਸ.ਸੀ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਫੈਸ਼ਨ ਮਾਰਕੀਟਿੰਗ ਅਤੇ ਪ੍ਰਬੰਧਨ ਵਿੱਚ ਐਮ.ਐਸ.ਸੀ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਫੈਸ਼ਨ ਅਤੇ ਟੈਕਸਟਾਈਲ ਵਿੱਚ ਪੜ੍ਹਾਈ ਕੀਤੀ ਜਾਂ ਸਕਦੀ ਹੈ।

ਉਹਨਾਂ ਕਿਹਾ ਕਿ ਇਹਨਾਂ ਤਿੰਨ ਕੇਂਦਰਾਂ `ਤੇ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਪ੍ਰੀਖਿਆ ਦੇ ਆਧਾਰ `ਤੇ ਦਾਖਲਾ ਦਿੱਤਾ ਜਾਂਦਾ ਹੈ, ਜੋ ਕਿ ਜੂਨ 2022 ਦੇ ਮਹੀਨੇ ਸ਼ੁਰੂ ਹੋਣ ਵਾਲੇ ਹਨ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਯੋਗਤਾ ਪ੍ਰੀਖਿਆ ਦੀ ਅੰਤਰ-ਮੈਰਿਟ ਦੇ ਆਧਾਰ `ਤੇ ਸਿੱਧਾ ਹੁੰਦਾ ਹੈ। ਉਹਨਾਂ ਕਿਹਾ ਕਿ 10 ਦੇ ਸ਼ੁਰੂਆਤੀ ਦਾਖਲਿਆਂ ਲਈ ਜਲੰਧਰ ਵਿਖੇ ਫੀਸ-ਮੁਆਫੀ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।

Facebook Comments

Trending