Connect with us

ਪੰਜਾਬੀ

ਨਿਫਟ ਵਲੋਂ ਗੰਗਾ ਐਕਰੋਵੂਲਜ ਲਿਮਟਿਡ ਦੇ ਸਹਿਯੋਗ ਨਾਲ ਕਲਾ ਪ੍ਰਤੀਯੋਗਤਾ ਆਯੋਜਿਤ

Published

on

Art competition organized by NIFT in collaboration with Ganga Acrovillage Limited

ਲੁਧਿਆਣਾ : ਪੰਜਾਬ ਸਰਕਾਰ ਦੁਆਰਾ ਸਥਾਪਿਤ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਵਲੋਂ ਆਪਣੇ ਲੁਧਿਆਣਾ ਕੈਂਪਸ ਵਿਖੇ ਗੰਗਾ ਐਕਰੋਵੂਲਜ਼ ਲਿਮਟਿਡ ਦੇ ਸਹਿਯੋਗ ਨਾਲ ਕਲਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਨਿਫਟ ਦੇ ਪ੍ਰਿੰਸੀਪਲ ਡਾ. ਪੂਨਮ ਅਗਰਵਾਲ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਸਟਰੀਮ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਮੁਕਾਬਲੇ ਦੀਆਂ ਦੋ ਸ਼੍ਰੇਣੀਆਂ ਵਿੱਚ ਟੀ-ਸ਼ਰਟ ਪੇਂਟ ਕਰਨਾ ਅਤੇ ਦੂਸਰੀ ‘ਚ ਪੋਸਟਰ ਮੇਕਿੰਗ ਮੁਕਾਬਲੇ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਲਈ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਕੂਲਾਂ ਤੋਂ 40 ਤੋਂ ਵੱਧ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਅਤੇ ਪਹਿਲੀ ਸ਼੍ਰੇਣੀ ਵਿੱਚ ਪ੍ਰਤੀਯੋਗੀਆਂ ਨੇ ਫੈਬਰਿਕ ਪੇਂਟ ਨਾਲ ਟੀ-ਸ਼ਰਟਾਂ ਨੂੰ ਸੁੰਦਰ ਢੰਗ ਨਾਲ ਪੇਂਟ ਕੀਤਾ ਅਤੇ ਦੂਜੀ ਸ਼੍ਰੇਣੀ ਵਿੱਚ ਪ੍ਰਤੀਯੋਗੀਆਂ ਨੇ ਐਕ੍ਰੀਲਿਕ ਅਤੇ ਸਾਫਟ ਆਇਲ ਪੇਂਟ ਨਾਲ ਪੋਸਟਰ ਬਣਾਏ.

ਪ੍ਰਿੰਸੀਪਲ ਡਾ. ਪੂਨਮ ਅਗਰਵਾਲ ਠਾਕੁਰ ਵਲੋਂ ਜੇਤੂਆਂ ਨੂੰ ਇਨਾਮ ਵੀ ਵੰਡ ਗਏ। ਸਰਕਾਰੀ ਗਰਲਜ਼ ਸਮਾਰਟ ਸਕੂਲਦੀ ਸਾਧਿਕਾ ਨੇ ਟੀ-ਸ਼ਰਟ ਪੇਂਟਿੰਗ ਵਿੱਚ ਪਹਿਲਾ ਇਨਾਮ ਅਤੇ ਬੀ.ਸੀ.ਐਮ. ਸ਼ਾਸ਼ਤਰੀ ਨਗਰ ਦੇ ਹਰਸ਼ਲ ਜੈਨ ਨੂੰ ਦੂਜਾ ਇਨਾਮ ਦਿੱਤਾ ਗਿਆ। ਬੀ.ਸੀ.ਐਮ. ਦੀ ਮਾਨਵੀ ਆਨੰਦ ਨੇ ਪੋਸਟਰ ਮੇਕਿੰਗ ਵਰਗ ਵਿੱਚ ਪਹਿਲਾ, ਅਦਿਤੀ (ਟੀ-ਸ਼ਰਟ ਪੇਂਟਿੰਗ) ਅਤੇ ਤਮੰਨਾ ਸ਼ਰਮਾ (ਪੋਸਟਰ ਮੇਕਿੰਗ) ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ।

Facebook Comments

Trending