Connect with us

ਪੰਜਾਬ ਨਿਊਜ਼

ਅਗਲੇ ਹਫਤੇ ਤੋਂ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ 11ਵੀਂ-12ਵੀਂ ਦੀ ਕੌਂਸਲਿੰਗ ਹੋ ਸਕਦੀ ਹੈ ਸ਼ੁਰੂ

Published

on

11th-12th counseling may start in meritorious schools of Punjab from next week

ਲੁਧਿਆਣਾ : ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਦੇ ਨਤੀਜੇ ਐਲਾਨੇ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤਕ 11ਵੀਂ ਤੇ 12ਵੀਂ ਜਮਾਤ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ। ਮੈਰੀਟੋਰੀਅਸ ਸੁਸਾਇਟੀ ਨੇ ਕਿਹਾ ਕਿ 11ਵੀਂ ਤੇ 12ਵੀਂ ਜਮਾਤ ਲਈ ਵਿਦਿਆਰਥੀਆਂ ਦੀਆਂ ਸੀਟਾਂ ਦਾ ਵੇਰਵਾ ਐਮਆਈਐਸ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ, ਉਨ੍ਹਾਂ ਨੇ ਕੌਂਸਲਿੰਗ ਸ਼ਡਿਊਲ ਅੱਗੇ ਤੈਅ ਕਰਨਾ ਹੈ। ਉਮੀਦ ਹੈ ਕਿ ਅਗਲੇ ਹਫਤੇ ਤੋਂ ਕੌਂਸਲਿੰਗ ਸ਼ੁਰੂ ਹੋ ਜਾਵੇਗੀ।

12ਵੀਂ ਜਮਾਤ ਦੀਆਂ 3 ਹਜ਼ਾਰ ਸੀਟਾਂ ‘ਤੇ ਸਿਰਫ਼ 171 ਨੇ ਹੀ ਪ੍ਰੀਖਿਆ ਪਾਸ ਕੀਤੀ ਇਸ ਵੇਲੇ ਸੂਬੇ ਭਰ ਵਿੱਚ 10 ਮੈਰੀਟੋਰੀਅਸ ਸਕੂਲ ਚਲਾਏ ਜਾ ਰਹੇ ਹਨ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਨ। 11ਵੀਂ ਜਮਾਤ ਦੀਆਂ ਕੁੱਲ 4600 ਸੀਟਾਂ ਹਨ ਜਦਕਿ 12ਵੀਂ ਜਮਾਤ ਲਈ ਕਰੀਬ 3 ਹਜ਼ਾਰ ਸੀਟਾਂ ਹਨ। ਲਗਾਤਾਰ ਦੂਜੇ ਸਾਲ ਵੀ ਵਿਦਿਆਰਥੀਆਂ ਨੇ 12ਵੀਂ ਜਮਾਤ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ।

ਇਸ ਦੇ ਨਾਲ ਹੀ ਸੁਸਾਇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਭਰ ਵਿੱਚ 12ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ ਸਿਰਫ਼ 171 ਵਿਦਿਆਰਥੀ ਹੀ ਟੈਸਟ ਪਾਸ ਕਰ ਸਕੇ ਹਨ ਜਦਕਿ ਇਸ ਵਾਰ ਮੁੜ 12ਵੀਂ ਦੀਆਂ ਸੀਟਾਂ ਖਾਲੀ ਰਹਿਣਗੀਆਂ।12ਵੀਂ ਜਮਾਤ ਦੀਆਂ ਸੀਟਾਂ ਖਾਲੀ ਰਹਿਣ ਦਾ ਕਾਰਨ ਇਹ ਵੀ ਹੈ ਕਿ 11ਵੀਂ ਤੋਂ ਬਾਅਦ ਵਿਦਿਆਰਥੀ 12ਵੀਂ ਜਮਾਤ ਲਈ ਦੂਜੇ ਸਕੂਲਾਂ ਵਿੱਚ ਦਾਖ਼ਲਾ ਲੈ ਲੈਂਦੇ ਹਨ ਅਤੇ ਮੈਰੀਟੋਰੀਅਸ ਸਕੂਲਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦੇਰੀ ਹੋਣ ਕਾਰਨ ਵਿਦਿਆਰਥੀ ਮੁੜ ਪਿਛਲੇ ਸਕੂਲ ਨੂੰ ਨਹੀਂ ਛੱਡਦੇ।

 

Facebook Comments

Trending