Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਟੈਕਨਾਲੋਜੀ ਹਾਰਟ ਐਂਡ ਸੋਲ ‘ਤੇ ਕਾਰਵਾਈ ਵਰਕਸ਼ਾਪ

Published

on

Action Workshop on Technology Heart and Soul in International Public School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸਕੂਲ, ਲੁਧਿਆਣਾ ‘ਚ ਇੱਕ ਵਰਕਸ਼ਾਪ ਲਗਾਈ ਗਈ ਜੋ ਕਿ ਕਲਾਸਰੂਮ ਮੈਨੇਜਮੈਂਟ ਅਤੇ ਟੀਚਿੰਗ ਇਨ 21ਵੀ ਸਦੀ ਵਿੱੱਚ ਟੈਕਨਾਲੋਜੀ ਹਾਰਟ ਐਂਡ ਸੋਲ ਉੱਤੇ ਅਧਾਰਿਤ ਸੀ। ਇਸ ਵਰਕਸ਼ਾਪ ਨੂੰ ਸੰਬੋਧਨ ਕਰਨ ਵਾਲੇ ਮਿਿਸਜ ਇੰਦੂ ਅਗਰਵਾਲ ਸਨ ਜੋ ਕਿ ਦਿਸ਼ਾ ਐਪ ਦੇ ਸੰਸਥਾਪਕ ਹਨ।

ਇਸ ਵਿੱਚ ਕਲਾਸਰੂਮ ਮੈਨੇਜਮੈਂਟ ਦੀਆਂ ਤਕਨੀਕਾਂ ਅਧਿਆਪਕਾ ਨਾਲ ਸਾਂਝੀਆਂ ਕੀਤੀਆਂ ਗਈਆਂ। ਉਹਨਾਂ ਨੇ 21ਵੀਂ ਸਦੀ ਦੇ ਅਧਿਆਪਕਾਂ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ। ਅਧਿਆਪਕਾ ਨੇ ਬੜੇ ਉਤਸ਼ਾਹ ਨਾਲ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ। ਇਹ ਵਰਕਸ਼ਾਪ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ: ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸੁਮਨ ਅਰੋੜਾ ਜੀ ਦੀ ਨਿਗਰਾਨੀ ਹੇਠ ਕਰਵਾਈ ਗਈ।

ਮੁੱਖ ਅਧਿਆਪਕਾ ਨੇ ਵੀ ਅਧਿਆਪਕਾਂ ਨੂੰ ਅਧਿਆਪਨ ਦੇ ਨਵੇਂ ਤਰੀਕੇ ਅਤੇ ਤਕਨੀਕਾਂ ਦੱਸੀਆ। ਉਹਨਾਂ ਨੇ ਪੜਾਈ ਦੇ ਨਵੇਂ ਤਰੀਕੇ ਅਤੇ ਨਵੀਂਆਂ ਤਕਨੀਕਾਂ ਨੂੰ ਵਿਦਿਆਰਥੀਆਂ ਤੇ ਲਾਗੂ ਕਰਨ ਨੂੰ ਕਿਹਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾ ਨੂੰ ਆਪਣੇ ਆਪ ਨੂੰ ਅੱੱਗੇ ਵਧਾਉਣਾ ਅਤੇ ਪੜਾਈ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣਾ ਸੀ। ਇੰਦੂ ਅਗਰਵਾਲ ਨੇ ਅਧਿਆਪਕਾਂ ਨੂੰ ਇਸ ਬਾਰੇ ਡੂੰਘੀ ਜਾਣਕਾਰੀ ਦਿੱਤੀ।

Facebook Comments

Trending