ਦੁਰਘਟਨਾਵਾਂ

ਲੁਧਿਆਣਾ ‘ਚ ਨਮਕੀਨ ਫੈਕਟਰੀ ‘ਚ ਲੱਗੀ ਭਿ.ਆ.ਨ.ਕ ਅੱ/ਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

Published

on

ਲੁਧਿਆਣਾ : ਦੁਗਰੀ ਸਥਿੱਤ ਉੱਤਮ ਨਮਕੀਨ ਫੈਕਟਰੀ ‘ਚ ਅੱਗ ਲਗ ਗਈ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੱਕ ਫਾਇਰਮੈਨ ਵੀ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਅੱਗ ਲੱਗਣ ਕਾਰਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਫੈਕਟਰੀ ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ 4, ਦੁੱਗਰੀ ਵਿੱਚ ਸਥਿਤ ਹੈ। ਅਚਾਨਕ ਫੈਕਟਰੀ ਦੀ ਪਹਿਲੀ ਮੰਜ਼ਿਲ ‘ਤੇ ਬਿਜਲੀ ਦੀਆਂ ਭੱਠੀਆਂ ‘ਚ ਧਮਾਕਾ ਹੋ ਗਿਆ। ਕੁਝ ਹੀ ਦੇਰ ‘ਚ ਪੂਰੇ ਫੈਕਟਰੀ ‘ਚ ਅੱਗ ਲੱਗ ਗਈ। ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਮਜ਼ਦੂਰ ਵੀ ਅੰਦਰ ਫਸ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਉਨ੍ਹਾਂ ਤੁਰੰਤ ਅੰਦਰ ਮੌਜੂਦ ਕਰੀਬ 12 ਮਜ਼ਦੂਰਾਂ ਨੂੰ ਬਚਾ ਕੇ ਬਾਹਰ ਕੱਢਿਆ ਗਿਆ। ਇਸ ਦੌਰਾਨ ਫਾਇਰ ਕਰਮੀ ਸੌਰਵ ਭਗਤ ਦੀ ਲੱਤ ਝੁਲਸ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਇਰ ਅਫਸਰ ਆਤਿਸ਼ ਰਾਏ ਨੇ ਦੱਸਿਆ ਕਿ ਕਰੀਬ 5 ਤੋਂ 6 ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਫੈਕਟਰੀ ਵਿੱਚ ਅੱਗ ਬਿਜਲੀ ਦੀਆਂ ਭੱਠੀਆਂ ਤੋਂ ਲੱਗੀ ਦੱਸੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.