Connect with us

ਪੰਜਾਬੀ

ਸਾਇੰਸ ਕਾਲਜ ਦਾ ਵਿਦਿਆਰਥੀ ਯੂਨੀਵਰਸਿਟੀ ਦਾ ਬਣਿਆ ਸਰਵੋਤਮ ਐਨਐਸਐਸ ਵਾਲੰਟੀਅਰ

Published

on

A student of Science College became the best NSS volunteer of the university

ਲੁਧਿਆਣਾ : ਪੀ ਏ ਯੂ ਦੇ ਐੱਨਐੱਸਐੱਸ ਯੂਨਿਟ ਦਾ ਸਾਲਾਨਾ ਸਮਾਗਮ “ਬਲੀਹਾਰੀ ਕੁਦਰਤ ਵਸਿਆ” ਥੀਮ ਹੇਠ ਬੀਤੇ ਦਿਨੀਂ ਡਾਇਰੈਕਟਰੋਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਵਾਤਾਵਰਣ ਰੱਖਿਅਕ ਸਨ। ਸਮਾਗਮ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਨੇ ਕੀਤੀ।

ਪ੍ਰੋਗਰਾਮ ਦੌਰਾਨ ਕਮਿਊਨਿਟੀ ਸਾਇੰਸ ਕਾਲਜ ਵਿੱਚ ਬੀ.ਐਸ.ਸੀ. ਦੇ ਦੂਜੇ ਸਾਲ ਦੇ ਵਿਦਿਆਰਥੀ ਸ੍ਰੀ ਵਿਪਨ ਕੁਲਹਾਰੀ ਨੂੰ ਸਾਲ 2022-23 ਲਈ ਯੂਨੀਵਰਸਿਟੀ ਦੇ ਸਰਵੋਤਮ ਐਨਐਸਐਸ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ। ਦੋ ਹੋਰ ਵਿਦਿਆਰਥੀ ਸ੍ਰਿਸ਼ਟੀ ਸੇਮਵਾਲ ਬੀ.ਐਸ.ਸੀ. (ਕਮਿਊਨਿਟੀ ਸਾਇੰਸ) ਦੂਜਾ ਸਾਲ ਅਤੇ ਸੀਆ ਕਾਲੀਆ ਬੀ.ਐਸ.ਸੀ. (ਨਿਊਟ੍ਰੀਸ਼ਨ ਐਂਡ ਡਾਇਟੈਟਿਕਸ) ਦੂਜਾ ਸਾਲ ਵੀ ਕਾਲਜ ਦੇ ਸਰਵੋਤਮ ਵਲੰਟੀਅਰ ਵਜੋਂ ਚੁਣਿਆ ਗਿਆ।

ਡਾ: ਕਿਰਨਜੋਤ ਸਿੱਧੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐੱਨ ਐੱਸ ਐੱਸ ਵਿਦਿਆਰਥੀਆਂ ਨੂੰ ਨਿੱਜੀ ਤੌਰ ‘ਤੇ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਅਗਵਾਈ ਹੁਨਰ ਵਿਕਸਿਤ ਕਰਨ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵੱਖ-ਵੱਖ ਲੋਕਾਂ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ।

Facebook Comments

Trending