Connect with us

ਪੰਜਾਬੀ

ਅਧਿਆਪਕਾਂ ਲਈ ਉੱਚ ਸਿੱਖਿਆ ਦੀ ਮਹੱਹਤਾ’ ਵਿਸ਼ੇ ਤੇ ਕਰਵਾਇਆ ਸੈਮੀਨਾਰ

Published

on

A seminar was organized on the topic 'Importance of higher education for teachers'

ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁੁਧਿਆਣਾ ਵੱਲੋਂ ‘ਸੇਵਾ ਅਧਿਆਪਕਾਂ ਲਈ ਉੱਚ ਸਿੱਖਿਆ ਦੀ ਮਹੱਹਤਾ’ ਵਿਸ਼ੇ ਤੇ ਬਾਬਾ ਈਸ਼ਰ ਸਿੰਘ ਨਾਨਕਸਰ ਸਕੂਲ ਵਿਖੇ ਵਿਸਤਾਰ ਭਾਸ਼ਣ ਕਰਵਾਇਆ ਗਿਆ. ਜਿਸ ਵਿੱਚ ਵਕਤਾ ਦੀ ਭੂਮਿਕਾ ਡਾ. ਬਬੀਤਾ ਅਰੌੜਾ ਪ੍ਰਤਾਪ ਕਾਲਜ ਨੇ ਨਿਭਾਈ। ਡਾ. ਬਬੀਤਾ ਅਰੌੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿੱਤੇ ਵਿੱਚ ਆ ਚੁੱਕੇ ਅਧਿਆਪਕਾਂ ਨੂੰ ਵੀ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ. ਅਧਿਆਪਕ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਣਾ ਕਦੇ ਖਤਮ ਨਹੀਂ ਹੁੰਦਾ. ਅਸੀਂ ਹਰ ਰੋਜ਼ ਸਿੱਖਦੇ ਹਾਂ. ਇੱਕ ਚੰਗਾ ਲੀਡਰ ਕਦੇ ਸਿੱਖਣਾ ਬੰਦ ਨਹੀਂ ਕਰਦਾ। ਉਹ ਆਪਣੇ ਵਿਦਿਆਰਥੀਆਂ ਦੀ ਅਗਵਾਈ ਤਾਹੀਂ ਕਰ ਸਕਦਾ ਹੈ ਜੇਕਰ ਉਸ ਨੂੰ ਆਪ ਜਾਣਕਾਰੀ ਹੋਵੇਗੀ ਤੇ ਉਹ ਆਪ ਇੱਕ ਚੰਗਾ ਲੀਡਰ ਹੋਵੇਗਾ। ਇਸ ਲਈ ਅਧਿਆਪਕਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਦੇ ਹੋਏ ਨਵੀਨਤਮ ਤਕਨੀਕੀ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਬਣਨ ਲਈ ਬੀ.ਐਡ ਅਤੇ ਐਮ.ਐੱਡ. ਲਾਜ਼ਮੀ ਹੈ।

Facebook Comments

Trending