Connect with us

ਪੰਜਾਬੀ

ਭਾਰਤ ਇੱਕ ਸੁਪਰ ਪਾਵਰ ਦੀ ਸੰਭਾਵਨਾ ‘ਤੇ ਕਰਵਾਈ ਵਿਚਾਰ ਚਰਚਾ

Published

on

A discussion was held on the possibility of India becoming a super power

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਕਰਵਾਏ ਗਏ ਡਿਬੇਟ ਮੁਕਾਬਲੇ ਵਿੱਚ ਭਾਗ ਲਿਆ। ਈਵੈਂਟ ਦੀ ਸ਼ੁਰੂਆਤ ਕੌਂਸਲ ਦੇ ਸਥਾਪਨਾ ਸਮਾਰੋਹ ਨਾਲ ਹੋਈ ਜਿਸ ਵਿੱਚ ਕੌਂਸਲ ਵਿਦਿਆਰਥਣਾਂ ਨੂੰ ਬੈਜ ਦਿੱਤੇ ਗਏ । ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ, ਵਿਭਾਗ ਮੁਖੀ ਸ਼੍ਰੀਮਤੀ ਬਲਜੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ. ਦਿਨੇਸ਼ ਸ਼ਾਰਦਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਡਿਬੇਟ ਦਾ ਵਿਸ਼ਾ “ਭਾਰਤ ਇੱਕ ਸੁਪਰ ਪਾਵਰ ਦੀ ਸੰਭਾਵਨਾ ” ਸੀ।

ਇਸ ਮੁਕਾਬਲੇ ‘ਚ ਪਹਿਲਾ ਇਨਾਮ ਵਾਨੀ ਸ਼ਰਮਾ ਅਤੇ ਦੀਆ ਸ਼ਰਮਾ, ਦੂਜਾ ਇਨਾਮ ਵਾਨੀ ਵੈਦ ਅਤੇ ਵੰਸ਼ਿਕਾ, ਤੀਜਾ ਇਨਾਮ ਸ਼੍ਰੇਆ ਅਤੇ ਤਰੁਨਪ੍ਰੀਤ ਅਤੇ ਕੌਨਸੋਲੇਸ਼ਨ ਇਨਾਮ ਦੀਪਿਕਾ ਅਤੇ ਟਵਿੰਕਲ ਨੇ ਜਿੱਤਿਆ । ਬੈਸਟ ਸਪੀਕਰ ਦਾ ਇਨਾਮ ਵਾਨੀ ਸ਼ਰਮਾ ਨੂੰ ਮਿਿਲਆ । ਕੌਂਸਲ ਦੀਆਂ ਵਿਦਿਆਰਥਣਾਂ ਗੁਰਪ੍ਰੀਆ ਕੌਰ, ਈਵਾ ਅਰੋੜਾ, ਕਰੁਣਾ, ਵਸੂਦਾ ਜੇਠੀ ਅਤੇ ਹਰਪੁਨੀਤ ਕੌਰ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਸਫ਼ਲ ਸਾਬਤ ਹੋਇਆ।

Facebook Comments

Trending