ਪੰਜਾਬੀ
ਸਰਕਾਰੀ ਕਾਲਜ ਵਿਖੇ ਕਰਵਾਇਆ ਪ੍ਰਤਿਭਾ ਖੋਜ ਮੁਕਾਬਲਾ
Published
2 years agoon

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪੀ ਜੀ ਫਾਈਨ ਆਰਟਸ ਵਿਭਾਗ ਵੱਲੋਂ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਇੱਕ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਆਪਣੇ ਕਲਾਤਮਕ ਹੁਨਰ ਨੂੰ ਪੇਸ਼ ਕੀਤਾ। ਉਹਨਾਂ ਦੇ ਵਿਚਾਰਾਂ ਦੀ ਮੌਲਿਕਤਾ ਅਤੇ ਆਪਣੀ ਕਲਪਨਾ ਦੀ ਯੋਗਤਾ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਟੈਲੇਂਟ ਹੰਟ ਦੇ ਆਯੋਜਨ ਦਾ ਮੁੱਖ ਉਦੇਸ਼ ਉਭਰਦੇ ਕਲਾਕਾਰਾਂ ਦੀ ਸੰਭਾਵੀ ਪ੍ਰਤਿਭਾ ਦਾ ਪਤਾ ਲਗਾਉਣਾ ਸੀ। ਫਾਈਨ ਆਰਟਸ ਵਿਭਾਗ ਵੱਲੋਂ ਆਨ ਸਪਾਟ ਪੇਂਟਿੰਗ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਕਾਰਟੂਨਿੰਗ, ਰੰਗੋਲੀ, ਕਲੇ ਮਾਡਲਿੰਗ, ਸਟਿਲ ਲਾਈਫ ਅਤੇ ਫੋਟੋਗ੍ਰਾਫੀ ਵਰਗੇ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਦੇ ਜੱਜਾਂ ਵੱਲੋਂ ਅੱਠ ਵੱਖ-ਵੱਖ ਵਰਗਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਵਾਈਸ-ਪ੍ਰਿੰਸੀਪਲ ਅਤੇ ਮੁਖੀ, ਅੰਗਰੇਜ਼ੀ ਵਿਭਾਗ ਸ੍ਰੀਮਤੀ ਗੁਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕਲਾਤਮਕ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ। ਫਾਈਨ ਆਰਟਸ ਵਿਭਾਗ ਦੀ ਮੁਖੀ, ਸ੍ਰੀਮਤੀ ਮਨਦੀਪ ਦੂਆ ਅਤੇ ਸਮੁੱਚੀ ਫੈਕਲਟੀ ਨੇ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
You may like
-
ਸਰਕਾਰੀ ਕਾਲਜ ਲੜਕੀਆਂ ਵੱਲੋਂ ਜੀ-20 ‘ਟਰੂਥ ਟਵਿਸਟਰ’ ਦਾ ਆਯੋਜਨ
-
“ਕੰਮ ਵਾਲੀ ਥਾ ‘ਤੇ ਜਿਨਸੀ ਸ਼ੋਸ਼ਣ” ਵਿਸ਼ੇ ‘ਤੇ ਕਰਵਾਏ ਸੈਮੀਨਾਰ ਲਈ ਜ਼ਿਲ੍ਹਾ ਅਦਾਲਤ ਦਾ ਕੀਤਾ ਦੌਰਾ
-
GCG ਦੇ ਵਿਦਿਆਰਥੀਆਂ ਯੂਨੀਵਰਸਿਟੀ ਦੇ ਨਤੀਜਿਆਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ
-
ਸਰਕਾਰੀ ਕਾਲਜ ਲੜਕੀਆਂ ਦੀ ਗਿੱਧਾ ਟੀਮ ਨੇ ਜਿੱਤਿਆ ਨਕਦ ਇਨਾਮ
-
ਸਰਕਾਰੀ ਕਾਲਜ ਲੜਕੀਆਂ ਦੇ ਐਨਰਜੀ ਕਲੱਬ ਵੱਲੋਂ ਕਰਵਾਈ ਪੋਸਟਰ ਮੇਕਿੰਗ ਗਤੀਵਿਧੀ