Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਦੇ ਐਨਰਜੀ ਕਲੱਬ ਵੱਲੋਂ ਕਰਵਾਈ ਪੋਸਟਰ ਮੇਕਿੰਗ ਗਤੀਵਿਧੀ

Published

on

Poster making activity conducted by Government College Girls' Energy Club

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਲਜ ਦੇ ਐਨਰਜੀ ਕਲੱਬ ਵੱਲੋਂ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ। ਜਿਸ ਵਿੱਚ ਬੀ.ਏ. ਅਤੇ ਐਮ.ਏ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਬਿਜਲੀ ਅਤੇ ਪਾਣੀ ਦੀ ਬੱਚਤ ਸਬੰਧੀ ਖੁਬਸੂਰਤ ਪੋਸਟਰ ਬਣਾਏ।

ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਭਾਰਤ ਦੀ ਸਥਿਤੀ ਇੰਨੀ ਚਿੰਤਾਜਨਕ ਹੈ ਕਿ 2030 ਤੱਕ ਕੇਵਲ ਛੋਟੇ ਕਸਬਿਆਂ ਵਿੱਚ ਹੀ ਪਾਣੀ ਰਹਿ ਜਾਏਗਾ। ਮੈਟਰੋ ਸ਼ਹਿਰ ਇਸ ਦੀ ਜ਼ਬਰਦਸਤ ਕਿੱਲਤ ਨਾਲ ਜੂਝਣਗੇ। ਉਹਨਾਂ ਵਿਦਿਆਰਥਣਾਂ ਨੂੰ ਬਿਜਲੀ ਅਤੇ ਪਾਣੀ ਦੀ ਸੁਚੱਜੀ ਵਰਤੋਂ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਐਨਰਜੀ ਕਲੱਬ ਦੇ ਮੈਂਬਰ ਮਨਦੀਪ ਕੌਰ ਦੂਆ, ਡਾ. ਮਾਧਵੀ ਵਸ਼ਿਸ਼ਠ ਅਤੇ ਸੁਖਨਦੀਪ ਕੌਰ ਹਾਜ਼ਰ ਸਨ।

Facebook Comments

Trending