ਪੰਜਾਬੀ
ਪੀ.ਏ.ਯੂ. ‘ਚ ਕੁੜੀਆਂ ਨੂੰ ਸੰਧਾਰਾ ਦੇਕੇ ਮਨਾਇਆ ਗਿਆ ਤੀਆਂ ਦਾ ਤਿਉਹਾਰ
Published
2 years agoon

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਤੀਜ ਦੀਆਂ ਤੀਆਂ ਦਾ ਤਿਉਹਾਰ ਮਨਾਇਆ | ਇਸ ਮੌਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ | ਡਾ. ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਵਿਭਾਗ ਦੀਆਂ ਕੁੜੀਆਂ ਨੂੰ ਸੰਧਾਰਾ ਦੇਣ ਦੀ ਰਸਮ ਕੀਤੀ | ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਇਹ ਤਿਉਹਾਰ ਪੰਜਾਬੀ ਸਮਾਜ ਦਾ ਅਨਿੱਖੜਾ ਅੰਗ ਹਨ ਅਤੇ ਇਹਨਾਂ ਤਿਉਹਾਰਾਂ ਦੇ ਕਾਰਨ ਹੀ ਪੰਜਾਬੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਹਨ |
ਡਾ. ਗੋਸਲ ਨੇ ਤੀਆਂ ਬਾਰੇ ਬੋਲਦਿਆਂ ਕਿਹਾ ਕਿ ਸਾਉਣ ਦੇ ਮਹੀਨੇ ਕੁੜੀਆਂ ਆਪਣੇ ਪੇਕੇ ਪਿੰਡ ਆ ਕੇ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ | ਇਸ ਲਿਹਾਜ਼ ਨਾਲ ਇਹ ਤਿਉਹਾਰ ਔਰਤ ਮਨ ਦੀ ਭਾਵਨਾਵਾਂ ਦੀ ਪੇਸ਼ਕਾਰੀ ਕਰਨ ਵਾਲਾ ਅਤੇ ਸਮਾਜ ਵਿੱਚ ਔਰਤ ਦੇ ਰੁਤਬੇ ਦਾ ਪ੍ਰਤੀਕ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਖੇਤੀ ਦੇ ਨਾਲ-ਨਾਲ ਸੱਭਿਆਚਾਰ ਦੇ ਵਿਕਾਸ ਅਤੇ ਸਾਂਭ-ਸੰਭਾਲ ਲਈ ਜ਼ਿਕਰਯੋਗ ਕੰਮ ਕੀਤਾ ਹੈ | ਪੇਂਡੂ ਜੀਵਨ ਦਾ ਅਜਾਇਬ ਘਰ ਇਸ ਪੱਖ ਤੋਂ ਜੀਵੰਤ ਉਦਾਹਰਣ ਹੈ |
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਸਵਾਗਤ ਦੇ ਸ਼ਬਦ ਕਹੇ | ਡਾ. ਰਿਆੜ ਨੇ ਕਿਹਾ ਕਿ ਕਿਸਾਨੀ ਸਮਾਜ ਤਿਉਹਾਰਾਂ ਦੇ ਆਸ-ਪਾਸ ਵਿਗਸਿਆ ਹੈ ਅਤੇ ਪੰਜਾਬੀ ਲੋਕ ਮਨ ਦੀ ਖੁਸ਼ੀ ਨੂੰ ਤੰਦਰੁਸਤੀ ਦਾ ਅਹਿਮ ਹਿੱਸਾ ਮੰਨਦੇ ਰਹੇ ਹਨ | ਸੱਭਿਆਚਾਰ ਨੂੰ ਪੀੜੀ ਦਰ ਪੀੜੀ ਅੱਗੇ ਤੋਰਨ ਲਈ ਇਹਨਾਂ ਤਿਉਹਾਰਾਂ ਦੀ ਰਚਨਾ ਕੀਤੀ ਗਈ | ਵਿਦਿਅਕ ਸੰਸਥਾਵਾਂ ਵਿੱਚ ਤੀਆਂ ਦਾ ਮਨਾਉਣਾ ਸਾਡੀਆਂ ਧੀਆਂ ਨੂੰ ਉਹਨਾਂ ਦੇ ਮਾਣਮੱਤੇ ਸਥਾਨ ਦਾ ਅਹਿਸਾਸ ਕਰਾਉਣਾ ਹੈ |
You may like
-
ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੀਤੀ ਅਪੀਲ
-
ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
-
ਡਾ. ਨਿਰਮਲ ਜੌੜਾ MRSPTU ਦੀ ਸਭਿਆਚਾਰਕ ਕੌਂਸਲ ਦੇ ਮੈਂਬਰ ਨਾਮਜਦ
-
ਸੀਨੀਅਰ ਸਿਟੀਜ਼ਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ : ਵਾਈਸ ਚਾਂਸਲਰ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਤੇ ਉਹਨਾਂ ਦੀ ਦੇਣ ਨੂੰ ਕੀਤਾ ਯਾਦ