ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਨਵੇਂ ਵਿਦਿਆਰਥੀਆਂ ਨੂੰ “ਜੀ ਆਇਆਂ ਨੂੰ “ਆਖਣ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਕਾਲਜ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਨਾ ਅਤੇ ਨਾਲ ਹੀ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ , ਗਤੀਵਿਧੀਆਂ ਬਾਰੇ ਜਾਣੂ ਕਰਾਉਣਾ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਨਵੇਂ ਵਿਦਿਆਰਥੀਆਂ ਨੂੰ ਖੁਸ਼ਆਮਦੀਦ ਕਿਹਾ ।
ਉਹਨਾਂ ਨੂੰ ਵਿਦਿਆਰਥੀ ਜੀਵਨ ਦਾ ਆਨੰਦ ਮਾਣਦੇ ਹੋਏ ਚੰਗੇ ਵਿਦਿਆਰਥੀਆਂ ਦੀ ਮਿਸਾਲ ਕਾਇਮ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਨਵੇਂ ਵਿਦਿਆਰਥੀਆਂ ਨੂੰ ਪਾਵਰ ਪੁਆਇੰਟ ਪ੍ਰੇਜੇਂਟੇਸ਼ਨ ਦੇ ਰਾਹੀਂ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ, ਵੱਖ – ਵੱਖ ਕਮੇਟੀਆਂ ਅਤੇ ਸਹਿ -ਵਿੱਦਿਅਕ ਗਤੀਵਿਧੀਆਂ ਬਾਰੇ ਦੱਸਿਆ ਗਿਆ ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ (ਡਿਊਕ) ,ਹੋਰ ਪ੍ਰਬੰਧਕੀ ਮੈਂਬਰਾਂ ਵੱਲੋਂ ਨਵੇਂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ।