Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਪੋਸ਼ਣ ਪਖਵਾੜੇ ਨੂੰ ਸਮਰਪਿਤ ਸਲਾਦ ਬਣਾਉਣ ਦਾ ਮੁਕਾਬਲਾ

Published

on

Salad making competition dedicated to Nutrition Fortnight at Sri Atam Vallabh Jain College

ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਵਿਮੈਨ ਡਿਵੈਲਪਮੈਂਟ ਸੈੱਲ ਵੱਲੋਂ ਪੋਸ਼ਣ ਪਖਵਾੜੇ ਦੇ ਮੱਦੇਨਜ਼ਰ ਸਲਾਦ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ – ਵੱਖ ਜਮਾਤਾਂ ਦੀਆਂ ਟੀਮਾਂ ਨੇ ਭਾਗ ਲਿਆ । ਇਸ ਮੁਕਾਬਲੇ ਦਾ ਮੁੱਖ ਮਨੋਰਥ ਨੌਜਵਾਨ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਸਿਹਤ ਲਈ ਲਾਭਕਾਰੀ ਖਾਦ ਪਦਾਰਥਾਂ ਵੱਲ ਧਿਆਨ ਦਿਵਾਉਣਾ ਰਿਹਾ।

ਵਿਦਿਆਰਥੀਆਂ ਵੱਲੋਂ ਸਲਾਦ ਦੀ ਨਿਊਟ੍ਰੀਸ਼ਨਲ ਗੁਣਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਲਾਦ ਤਿਆਰ ਕੀਤਾ ਗਿਆ । ਸਲਾਦ ਦੀ ਸਜਾਵਟ ਅਤੇ ਪੇਸ਼ਕਾਰੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ । ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹੰਸਿਕਾ ਅਤੇ ਗੀਤਾਂਸੀ ਨੇ ਹਾਸਲ ਕੀਤਾ, ਦੂਜਾ ਸਥਾਨ ਭਾਵਿਨ ਕੋਹਲੀ ਨੇ ਅਤੇ ਤੀਜਾ ਸਥਾਨ ਦ੍ਰਿਸ਼ਟੀ, ਰਾਜੀਵ, ਚੇਤਨਯ ਨੇ ਪ੍ਰਾਪਤ ਕੀਤਾ । ਏਂਜਲ, ਅੰਜਲੀ ਬਾਵਾ, ਭੂਮੀ, ਦਿਵਆਂਸ਼ੀ ਵਾਧਵਾ ਅਤੇ ਆਯੂਸ਼ ਗਾਂਧੀ ਨੂੰ ਉਤਸ਼ਾਹ ਵਧਾਊ ਪੁਰਸਕਾਰ ਮਿਲਿਆ।

Facebook Comments

Trending