ਪੰਜਾਬ ਨਿਊਜ਼
ਅੰਤਰਰਾਸ਼ਟਰੀ ਖੇਤੀ ਵਿਦਵਾਨਾਂ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਨਾਲ ਕੀਤੀ ਮੁਲਾਕਾਤ
Published
2 years agoon

ਲੁਧਿਆਣਾ : ਬੀਤੇ ਦਿਨੀਂ ਅੰਤਰਰਾਸ਼ਟਰੀ ਖੇਤੀ ਵਿਦਵਾਨਾਂ ਦੀ ਇੱਕ ਟੀਮ ਨੇ ਗਲੋਬਲ ਫੋਕਸ ਪ੍ਰੋਗਰਾਮ ਦੀ ਅਗਵਾਈ ਹੇਠ ਪੀਏਯੂ ਦਾ ਦੌਰਾ ਕੀਤਾ | ਜ਼ਿਕਰਯੋਗ ਹੈ ਕਿ ਇਹ ਦੌਰਾ ਨਫੀਲਡ ਸਕਾਲਰਸ਼ਿਪ ਪ੍ਰੋਗਰਾਮ ਦਾ ਅਨਿੱਖੜਵਾਂ ਅੰਗ ਹੈ | ਇਸ ਰਾਹੀਂ ਵਿਦਵਾਨਾਂ ਨੂੰ ਖੇਤੀਬਾੜੀ ਦਾ ਅਧਿਐਨ ਕਰਨ, ਖੇਤੀਬਾੜੀ ਮੰਡੀਕਰਨ ਦੀ ਖੋਜ ਕਰਨ, ਆਪਸ ਵਿੱਚ ਵਪਾਰ ਅਤੇ ਵਾਤਾਵਰਣ ਦੇ ਮੁੱਦੇ ਵਿਚਾਰਨ ਦਾ ਮੌਕਾ ਦਿੰਦਾ ਹੈ |
ਨਫੀਲਡ ਆਸਟ੍ਰੇਲੀਆ ਤੋਂ ਸ੍ਰੀ ਮੈਥਿਊ ਵੇਸਲੇ ਦੀ ਅਗਵਾਈ ਵਾਲੀ ਟੀਮ ਵਿੱਚ ਆਸਟ੍ਰੇਲੀਆ, ਨਿਊਜੀਲੈਂਡ, ਜਾਪਾਨ, ਕੈਨੇਡਾ, ਜ਼ਿੰਬਾਬਵੇ, ਬਰਤਾਨੀਆਂ ਅਤੇ ਆਇਰਲੈਂਡ ਦੇ ਵਿਦਵਾਨਾਂ ਨੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਗੱਲਬਾਤ ਕੀਤੀ| ਇਸ ਟੀਮ ਦੇ ਵਿਦਵਾਨਾਂ ਵਿੱਚ ਲੂਸੀ ਡੋਮਾ, ਨਿਕੋਲ ਲੋਗ, ਸੈਮੀ ਮੈਕਲਨਟਾਇਰ, ਜੋਆਨਾ ਫਰੇਰਾ ਮੈਂਡੇਜ, ਸ਼ਿਨਿਆ ਓਕਾਜਾਕੀ, ਲੌਰੇਨ ਪਾਰਕ, ਪਾਉਲਾ-ਲੀ ਪਾਉਨਲ, ਸੈਂਡੀ ਰੌਬਰਟਸ, ਐਮੀ ਸਨੋਡੇਨ, ਐਲੇਸਟੇਅਰ ਟ੍ਰਿਕੇਟ ਅਤੇ ਲਾਂਸ ਵੁੱਡਸ ਸਾਮਲ ਸਨ |
ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਹਾਜਰ ਵਿਦਵਾਨਾਂ ਨੂੰ ਯੂਨੀਵਰਸਿਟੀ ਦੀਆਂ ਸਾਨਦਾਰ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ | ਉਹਨਾਂ ਕਿਹਾ ਇ ਸੰਸਥਾ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਖੋਜ, ਪਸਾਰ ਅਤੇ ਸਿੱਖਿਆ ਲਈ ਵਚਨਬੱਧ ਹੈ| ਉਹਨਾਂ ਨੇ ਦੱਸਿਆ ਕਿ ਪੀ.ਏ.ਯੂ. ਦਾ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਹੈ ਅਤੇ ਇਸਨੇ ਪੰਜਾਬ ਖੇਤਰ ਦੇ ਕਿਸਾਨਾਂ ਨਾਲ ਸਹਿਯੋਗ ਕਰਕੇ ਇਸ ਖਿੱਤੇ ਨੂੰ ਵਿਕਸਿਤ ਖੇਤੀਬਾੜੀ ਦਾ ਕੇਂਦਰ ਸਥਾਪਿਤ ਕੀਤਾ ਹੈ |
ਡਾ. ਗੋਸਲ ਨੇ ਪਾਣੀ ਦੇ ਡਿੱਗਦੇ ਪੱਧਰ, ਮਿੱਟੀ ਦੀ ਸਿਹਤ ਅਤੇ ਜਮੀਨੀ ਪਾਣੀ ਦੀ ਗੁਣਵੱਤਾ ਵਿੱਚ ਵਿਗਾੜ, ਜਲਵਾਯੂ ਤਬਦੀਲੀ, ਫਸਲਾਂ ਦੀ ਰਹਿੰਦ-ਖੂੰਹਦ, ਖੇਤਾਂ ਦੇ ਘਟਦੇ ਆਕਾਰ, ਲਾਗਤ ਕੀਮਤਾਂ ਵਿੱਚ ਲਗਾਤਾਰ ਵਾਧਾ ਆਦਿ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਇਹਨਾਂ ਸਮੱਸਿਆਵਾਂ ਦੇ ਟਾਕਰੇ ਲਈ ਸੰਸਥਾ ਲਗਾਤਾਰ ਬਦਲਵੀਆਂ ਤਕਨਾਲੋਜੀਆਂ ਦੀ ਖੋਜ ਕਰ ਰਹੀ ਹੈ | ਪੌਦਾ ਵਿਗਿਆਨੀ ਡਾ. ਬਲਦੇਵ ਸਿੰਘ ਨੇ ਟਿਕਾਊ ਖੇਤੀ, ਮਿੱਟੀ ਦੀ ਸਿਹਤ ਅਤੇ ਮਿੱਟੀ ਦੇ ਸੁਧਾਰ ’ਤੇ ਚਾਨਣਾ ਪਾਇਆ|
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ