Connect with us

ਪੰਜਾਬੀ

 ਵਿਸ਼ਵ ਵਾਤਾਵਰਨ ਦਿਵਸ ਤੇ ਪਿੰਡ ਭੈਣੀ ਵੜਿੰਗਾ ਵਿੱਚ ਕੀਤਾ ਵਿਸ਼ੇਸ਼ ਸਮਾਗਮ 

Published

on

A special event was held in village Bhaini Waringa on World Environment Day

ਲੁਧਿਆਣਾ : ਪੀ.ਏ.ਯੂ. ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵੱਲੋਂ ਬੀਤੇ ਦਿਨੀਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪੋ੍ਰਜੈਕਟ ਤਹਿਤ ਲੁਧਿਆਣਾ  ਜ਼ਿਲ੍ਹੇ ਦੇ ਰਾਏਕੋਟ ਬਲਾਕ ਦੇ ਪਿੰਡ ਭੈਣੀ ਵੜਿੰਗਾ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਦੌਰਾਨ ਦੋ ਆਂਗਣਵਾੜੀ ਕੇਂਦਰਾਂ ਵਿੱਚ ਸਮਾਗਮ ਕਰਕੇ ਘਰ-ਘਰ ਜਾ ਕੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਪਿੰਡ ਨੂੰ ਕੇਂਦਰ ਵੱਲੋਂ ਨਿਊਟਰੀ ਸਮਾਰਟ ਪਿੰਡ ਦੇ ਰੂਪ ਵਿੱਚ ਗੋਦ ਲਿਆ ਗਿਆ ਹੈ|

 ਪ੍ਰੋਜੈਕਟ ਦੇ ਵਿਗਿਆਨੀ ਡਾ. ਪ੍ਰਾਚੀ ਬਿਸ਼ਟ ਨੇ  ਜੀਣ ਦੇ ਸਥਿਰ ਤਰੀਕਿਆਂ ਅਤੇ ਉਸਾਰੂ ਜੀਵਨ ਸੈਲੀ ਬਾਰੇ ਭਾਸਣ ਦਿੱਤਾ| ਉਹਨਾਂ ਨੇ ਭੋਜਨ ਦੀ ਪੋਸ਼ਕਤਾ ਦੀ ਮਹੱਤਤਾ ਅਤੇ ਰਹਿੰਦ-ਖੂੰਹਦ ਨੂੰ ਘਟਾਉਣ ਉੱਪਰ ਜ਼ੋਰ ਦਿੱਤਾ .ਨਾਲ ਹੀ ਪਿੰਡ ਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ ਦੇ ਸੌਖੇ ਤਰੀਕੇ ਵੀ ਸੁਝਾਏ ਗਏ | ਉਹਨਾਂ ਨੇ ਖੇਤੀ ਅਤੇ ਘਰੇਲੂ ਵਿਹਾਰ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਸੰਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ |

Facebook Comments

Trending